
ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਦੋਆਬਾ ਜੋਨ ਦੇ ਸੀਨੀਅਰ ਅੱਹੁਦੇਦਾਰਾਂ ਦਾ ਐਲਾਨ
ਜਲੰਧਰ (ਬਿਉਰੋ ਰਿਪੋਰਟ )
ਪੰਜਾਬ ਭਰ ‘ਚ ਪੱਤਰਕਾਰਾਂ ਦੇ ਹੱਕਾਂ ਦੀ ਰਾਖੀ ਲਈ ਨਿੱਤ ਦਿਨ ਸੰਘਰਸ਼ ਕਰਦੀ ਆ ਆਈ ਰਹੀ ਜੁਝਾਰੂ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਦੋਆਬਾ ਜੋਨ ਜੱਥੇਬੰਦੀ ਨੂੰ ਹੋਰ ਵੀ ਸੁਚਾਰੂ ਢੰਗ ਦੇ ਨਾਲ ਚਲਾਉਣ ਲਈ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ.ਜਸਵੀਰ ਸਿੰਘ ਪੱਟੀ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਉਨ੍ਹਾ ਦੀਆਂ ਹਦਾਇਤਾਂ ‘ਤੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਦੋਆਬਾ ਜੋਨ ਦੇ ਪ੍ਰਧਾਨ ਸ.ਸ਼ਿੰਦਰਪਾਲ ਸਿੰਘ ਚਾਹਲ ਵਲੋਂ ਤਿੰਨ ਜਿਲ੍ਹਿਆਂ ਦੇ ਕੋਆਰਡੀਨੇਟਰ ਨਿਯੁੱਕਤ ਕੀਤੇ ਗਏ ਹਨ ਜਿਨ੍ਹਾਂ ਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਸੀਨੀਅਰ ਪੱਤਰਕਾਰ ਸ.ਸੁਖਦੇਵ ਸਿੰਘ ਨੂੰ ਕੋਆਰਡੀਨੇਟਰ, ਕਪੂਰਥਲਾ ਤੋਂ ਸੀ. ਪੱਤਰਕਾਰ ਸੌਰਵ ਮੜ੍ਹੀਆਂ ਨੂੰ ਕੋਆਰਡੀਨੇਟਰ ਅਤੇ ਜਿਲ੍ਹਾ ਹੁਸ਼ਿਆਰਪੁਰ ਤੋਂ ਸੀ. ਪੱਤਰਕਾਰ ਸੁਨੀਲ ਲਾਖਾ ਨੂੰ ਕੋਆਰਡੀਨੇਟਰ ਨਿਯੁੱਕਤ ਕਰਦਿਆਂ ਪੱਤਰਕਾਰ ਭਾਈਚਾਰੇ ਦੀ ਜਿਲ੍ਹਾ ਪੱਧਰ ਦੀ ਬਾਡੀ ਚੁਣਨ ਦੇ ਅਧਿਕਾਰ ਵੀ ਉਪਰੋਕਤ ਕੋਆਰਡੀਨੇਟਰਸ ਨੂੰ ਦਿਤੇ ਗਏ ਹਨ ।
ਇਸ ਦੇ ਨਾਲ ਹੀ ਸ. ਚਾਹਲ ਵਲੋਂ ਦੁਆਬਾ ਜੋਨ ਦੇ ਅਹੁਦੇਦਾਰਾਂ ਦਾ ਹੋਰ ਵਿਸਥਾਰ ਕਰਦੇ ਹੋਏ ਸੀਨੀਅਰ ਪੱਤਰਕਾਰ ਸ਼੍ਰੀ ਸ਼ਾਮ ਸਹਿਗਲ ਨੂੰ ਜਨਰਲ ਸਕੱਤਰ , ਸ਼੍ਰੀ ਵਾਰਿਸ ਮਲਿਕ ਨੂੰ ਸੀਨੀਅਰ ਮੀਤ ਪ੍ਰਧਾਨ, ਸ਼੍ਰੀ ਕੁਸ਼ ਚਾਵਲਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ।
ਦੋਆਬਾ ਜੋਨ ਦੇ ਪ੍ਰਧਾਨ ਸ.ਸ਼ਿੰਦਰਪਾਲ ਸਿੰਘ ਚਾਹਲ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਦੇ ਵਿਸ਼ੇਸ਼ ਤੌਰ ਤੇ ਫ਼ੀਲਡ ‘ਚ ਕੰਮ ਕਰ ਰਹੇ ਪਤਰਕਾਰਾਂ ਨੂੰ ਆ ਰਹੀਆਂ ਰੋਜ਼ਾਨਾ ਮੁਸ਼ਕਲਾਂ ਦੇ ਹੱਲ ਕਰਵਾਉਣ ਲਈ ਨਵੀ ਮੁਹਿੰਮ ਚਲਾਈ ਜਾਵੇਗੀ ਅਤੇ ਐਸੋਸੀਏਸ਼ਨ ਦੇ ਜਥੇਬੰਦਕ ਕਰਨ ਹੋਰ ਮਜਬੂਤ ਕੀਤਾ ਜਾਵੇਗਾ।
ਓਹਨਾਂ ਕਿਹਾ ਕਿ ਜਲਦ ਹੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਦਾ ਇਕ ਵਫ਼ਦ ਪੰਜਾਬ ਪ੍ਰਧਾਨ ਸ.ਸ.ਜਸਵੀਰ ਸਿੰਘ ਪੱਟੀ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਅਤੇ ਲੋਕ ਸੰਪਰਕ ਵਿਭਾਗ ਮੰਤਰੀ ਨੂੰ ਮਿਲ ਕੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾ ਕੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰਭੂਰ ਯਤਨ ਕਰੇਗਾ।