
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਬੁੱਧਵਾਰ (24 ਜੁਲਾਈ) ਨੂੰ ਹਰਿਮੰਦਰ ਸਾਹਿਬ ਦੀ ਹਦੂਦ ਅੰਦਰ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਇੱਥੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਲਾਏ ਦੋਸ਼ਾਂ ਬਾਰੇ ਬੰਦ ਲਿਫ਼ਾਫ਼ੇ ਵਿੱਚ ਜਵਾਬ ਸੌਂਪਿਆ। ਉਹ ਕਰੀਬ 12 ਮਿੰਟ ਤੱਕ ਅੰਦਰ ਰਹੇ। ਇਸ ਤੋਂ ਬਾਅਦ ਉਹ ਬਾਹਰ ਆ ਕੇ ਸਿੱਧਾ ਕਾਰ ‘ਚ ਬੈਠ ਗਏ। ਉਨ੍ਹਾਂ ਮੀਡੀਆ ਨਾਲ ਗੱਲ ਨਹੀਂ ਕੀਤੀ।