ਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਵਿਦਿਆਰਥੀਆਂ ਵਲੋਂ ਕਾਲੇ ਕਪੜੇ ਪਾ ਕੇ ਰੋਸ ਪ੍ਰਦਰਸ਼ਨ,ਯੂਨੀਵਰਸਿਟੀ ‘ਚ 2 ਦਿਨਾਂ ਛੁੱਟੀ ਦਾ ਐਲਾਨ,ਵਿਦਿਆਰਥਣ ਦਾ ਦੋਸਤ ਗ੍ਰਿਫਤਾਰ
ਮੋਹਾਲੀ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਨਹਾ ਰਹੀਆਂ ਵਿਦਿਆਰਥਣਾਂ ਦੀ ਵੀਡੀਓ ਲੀਕ ਹੋਣ ਦੇ ਮਾਮਲੇ ਵਿੱਚ ਮੁਲਜ਼ਮ ਵਿਦਿਆਰਥਣ ਦੇ ਦੋਸਤ ਨੂੰ ਸ਼ਿਮਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਲੜਕੇ ਤੋਂ ਪੁੱਛਗਿੱਛ ਕਰ ਰਹੀ ਹੈ।
ਚੰਡੀਗੜ੍ਹ ਯੂਨੀਵਰਸਿਟੀ ‘ਚ ਦੋ ਦਿਨ ਦੀ ਛੁੱਟੀ ਦਾ ਐਲਾਨ
ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਯੂਨੀਵਰਸਿਟੀ ‘ਚ ਦੋ ਦਿਨ ਦੀ ਛੁੱਟੀ ਕਰ ਦਿੱਤੀ ਹੈ। ਯਾਨੀ ਕਿ 19 ਤੇ 20 ਸਤੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ‘ਚ ਛੁੱਟੀ ਰਹੇਗੀ।
ਹਾਲਾਂਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਆਰ ਐਸ ਬਾਵਾ (Dr. RS Bawa) ਨੇ ਵਿਦਿਆਰਥਣਾਂ ਦੇ 60 ਐੱਮਐੱਮਐੱਸ ਵਾਇਰਲ ਕਰਨ ਦੇ ਮਾਮਲੇ ‘ਚ ਅਧਿਕਾਰਤ ਸਟੇਟਮੈਂਟ ਜਾਰੀ ਕਰ ਦਿੱਤੀ ਹੈ।
MMS ਸਕੈਂਡਲ ਮਾਮਲੇ ‘ਚ ਵਿਦਿਆਰਥੀਆਂ ਨੇ ਕਾਲੇ ਕਪੜੇ ਪਾ ਕੀਤਾ ਰੋਸ ਪ੍ਰਦਰਸ਼ਨ
ਪੰਜਾਬ ਦੇ ਮੁਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਕਥਿਤ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਮਾਮਲਾ ਵਧਦਾ ਜਾ ਰਿਹਾ ਹੈ। ਹੁਣ ਵਿਦਿਆਰਥਣਾਂ ਦੇ MMS ਸਕੈਂਡਲ ਦੀ ਘਟਨਾ ਨੂੰ ਲੈ ਕੇ ਮੁਹਾਲੀ ‘ਚ ਚੰਡੀਗੜ੍ਹ ਯੂਨੀਵਰਸਿਟੀ ਦੇ ਬਾਹਰ ਪ੍ਰਦਰਸ਼ਨ ਕੀਤਾ।
ਹਾਲਾਂਕਿ ਯੂਨੀਵਰਸਿਟੀ ਵੱਲੋਂ ਪਹਿਲਾਂ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਵਿਦਿਆਰਥਣਾਂ ਦੇ ਇਤਰਾਜ਼ਯੋਗ ਵੀਡੀਓ ਬਣਾਏ ਜਾਣ ਦੀਆਂ ਅਫਵਾਹਾਂ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਗਲਤ ਹਨ। ਕਿਉਂਕਿ ਹੁਣ ਤੱਕ ਕਿਸੇ ਵੀ ਵਿਦਿਆਰਥਣ ਦੀ ਵੀਡੀਓ ਸਾਹਮਣੇ ਨਹੀਂ ਆਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਇੱਕ ਵਿਦਿਆਰਥਣ ਨੂੰ ਗ੍ਰਿਫ਼ਤਾਰ ਕੀਤਾ ਹੈ।
ਯੂਨੀਵਰਸਿਟੀ ਦੀਆਂ ਕੁੜੀਆਂ ਨੇ ਕਿਹਾ – ਸਾਡੀਆਂ ਇੱਜ਼ਤਾਂ ਰੋਲ਼ੀਆਂ ਜਾ ਰਹੀਆਂ ਤੇ ਸਾਨੂੰ ਬੋਲਣ ਵੀ ਨਹੀਂ ਦਿੱਤਾ ਜਾ ਰਿਹਾ
ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥਣਾਂ ਦੇ ਨਹਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਕਾਫੀ ਗੁੱਸੇ ਵਿਚ ਹਨ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਅਸੀਂ ਹੋਸਟਲ ਵਿਚ ਸੁਰੱਖਿਅਤ ਨਹੀਂ। ਉਨ੍ਹਾਂ ਨੇ ਹੋਸਟਲ ਪ੍ਰਸ਼ਾਸਨ ਉਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਇਲਜਾਮ ਲਗਾਇਆ ਹੈ।
ਪੀੜਤ ਵਿਦਿਆਰਥਣਾਂ ਨੇ ਇਲਜ਼ਾਮ ਲਗਾਇਆ ਹੈ ਕਿ ਸਾਡੇ ਨਿਊ਼ਡ ਐਮਐਮਸ ਬਣਾ ਕੇ ਪੋਰਨ ਸਾਈਟਾਂ ਨੂੰ ਵੇਚੇ ਜਾ ਰਹੇ ਹਨ। ਪੀੜਤ ਵਿਦਿਆਰਥਣਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇੇ ਪੇਰੈਂਟਸ ਨੂੰ ਸਕਿਓਰਿਟੀ ਕਾਰਨਾਂ ਕਰਕੇ ਯੂਨੀਵਰਸਿਟੀ ਦੇ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ। ਵਿਦਿਆਰਥਣਾਂ ਨੇ ਕਿਹਾ ਕਿ ਆਰੋਪੀ ਲੜਕੀ ਸਾਰਿਆਂ ਦੇ ਸਾਹਮਣੇ ਆਪਣੀ ਗਲਤੀ ਦਾ ਕਬੂਲਨਾਮਾ ਕਰਨ ਹੀ ਵਾਲੀ ਸੀ, ਪਰ ਪ੍ਰਸ਼ਾਸਨ ਨੇ ਇਹ ਵੀ ਨਹੀਂ ਹੋਣ ਦਿੱਤਾ।
ਪੀੜਤ ਵਿਦਿਆਰਥਣਾਂ ਨੇ ਦੱਸਿਆ ਕਿ ਆਰੋਪੀ ਸਮਾਇਲੀ ਨਾਂ ਦੀ ਵਿਦਿਆਰਥਣ ਪਿਛਲੇ 15 ਦਿਨਾਂ ਤੋਂ ਉਨ੍ਹਾਂ ਦੀ ਵੀਡੀਓਜ਼ ਬਣਾ ਕੇ ਆਪਣੇ ਆਸ਼ਿਕ ਨੂੰ ਭੇਜ ਰਹੀ ਹੈ ਤੇ ਸਾਡੇ ਹੋਸਟਲ ਦੀ ਵਾਰਡਨ ਕਿ੍ਮੀਨਲ ਨੂੰ ਪ੍ਰੋਟੈਕਟ ਕਰ ਰਹੀ ਹੈ। ਹੋਸਟਲ ਦੀਆਂ ਵਿਦਿਆਰਥਣਾਂ ਨੇ ਕਿਹਾ ਕਿ ਹੋਸਟਲ ਵਿਚ ਇਕ ਰੈਕੇਟ ਚੱਲ ਰਿਹਾ ਹੈ, ਜੋ ਇਹ ਸਭ ਕਰ ਰਿਹਾ ਹੈ।