
ਕਪੂਰਥਲਾ ਦੇ ਡੀ.ਸੀ. ਚੌਂਕ ਵਿਚ ਇਕ ਛੋਟੇ ਹਾਥੀ ਵਲੋਂ ਟੱਕਰ ਮਾਰੇ ਜਾਣ ਕਾਰਨ ਡਿਊਟੀ ‘ਤੇ ਤਾਇਨਾਤ ਟ੍ਰੈਫ਼ਿਕ ਪੁਲਿਸ ਦੇ ਏ.ਐੱਸ.ਆਈ. ਮਲਕੀਤ ਸਿੰਘ ਦੀ ਮੌਤ ਹੋ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਛੋਟਾ ਹਾਥੀ ਚਾਲਕ ਨੂੰ ਕਪੂਰਥਲਾ ਡੀ.ਸੀ.ਚੌਕ ‘ਤੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਛੋਟੇ ਹਾਥੀ ਚਾਲਕ ਨੇ ਆਪਣੀ ਗੱਡੀ ਨੂੰ ਤੇਜ਼ ਰਫਤਾਰ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਏ.ਐੱਸ.ਆਈ.ਮਲਕੀਤ ਦੀ ਪੁਲਸ ਜੈਕਟ ਛੋਟੇ ਹਾਥੀ ਵਿੱਚ ਫਸ ਗਈ। ਵਾਹਨ ਚਾਲਕ ਉਸਨੂੰ ਆਪਣੇ ਨਾਲ ਘਸੀਟਦਾ, ਦੂਰ ਤੱਕ ਲੈ ਗਿਆ! ਜਿਸ ਦੌਰਾਨ ਏ ਐਸ ਆਈ ਗੰਭੀਰ ਜ਼ਖਮੀ ਹੋ ਗਿਆ। ਘਟਨਾ ਦੇ ਤੁਰੰਤ ਬਾਅਦ ਪੁਲਿਸ ਮੁਲਾਜ਼ਮਾਂ ਨੇ ਨਜ਼ਦੀਕੀ ਨਿੱਜੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।