ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ‘ਦਿਸ਼ਾ-ਏਕ ਪਹਿਲਕਦਮੀ’ ਤਹਿਤ ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ,ਕਪੂਰਥਲਾ ਰੋਡ)ਦੇ ਪੰਜਾਂ ਸਕੂਲਾਂ ਦੇ ਖੇਡਾਂ ਦੇ ਖੇਤਰ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਨੂੰ ਸਨਮਾਨਿਤ ਕਰਨ ਲਈ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ੍ਰੀ ਲਵਜੀਤ ਸਿੰਘ (ਜ਼ਿਲ੍ਹਾ ਖੇਡ ਅਫ਼ਸਰ, ਜਲੰਧਰ) ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ।ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਜਗਾ ਕੇ ਕੀਤੀ ਗਈ। ਇਸ ਮੌਕੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਜਿਵੇਂ ਡਾਂਸ, ਸੋਲੋ ਡਾਂਸ ਰੈਪ, ਗਾਇਨ ਆਦਿ ਪੇਸ਼ ਕੀਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਪੇਸ਼ ਕੀਤੀ ਗਈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਲੋਂ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ’ਤੇ ਜੇਤੂ ਰਹਿਣ ਵਾਲੇ 300 ਦੇ ਕਰੀਬ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਰਾਜੀਵ ਪਾਲੀਵਾਲ ਨੇ(ਡਿਪਟੀ ਡਾਇਰੈਕਟਰ ਸਪੋਰਟਸ)’ਦਿਸ਼ਾ-ਏਕ ਪਹਿਲਕਦਮੀ’ਟਰੱਸਟ ਵੱਲੋਂ ਖੇਡਾਂ ਦੇ ਖੇਤਰ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਬਾਰੇ ਸਾਰਿਆਂ ਨੂੰ ਜਾਣੂੰ ਕਰਵਾਇਆ | ਉਨ੍ਹਾਂ ਨੇ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਕਰਨਾ ਸਮੇਂ ਦੀ ਲੋੜ ਹੈ ਅਤੇ ਨੌਜਵਾਨ ਪੀੜ੍ਹੀ ਦੀ ਸਮਾਜਿਕ ਚੇਤਨਾ ਅਤੇ ਸਰਬਪੱਖੀ ਵਿਕਾਸ ਲਈ ਯੋਗ ਅਗਵਾਈ ਦੀ ਲੋੜ ਹੈ। ਇੰਨੋਸੈਂਟ ਹਾਰਟਸ ਦੇ ਸਾਰੇ ਸਕੂਲ ‘ਫਿੱਟ ਇੰਡੀਆ’ ਨਾਲ ਪ੍ਰਮਾਣਿਤ ਹਨ।
‘ਜਜ਼ਬੇ ਦੇ ਸਲਾਮ’ ਸੰਦੇਸ਼ ਨਾਲ ਇੰਨੋਸੈਂਟ ਹਾਰਟਸ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਖੇਡਾਂ ਦੇ ਖੇਤਰ ਵਿੱਚ ਰਾਸ਼ਟਰੀ ਪੱਧਰ ਦੇ ਜੇਤੂ ਖਿਡਾਰੀਆਂ ਨੂੰ ਖੇਡ ਖੇਤਰ ਵਿੱਚ ਹੋਰ ਨਿਪੁੰਨ ਬਣਾਉਣ ਲਈ ਟਰੱਸਟ ਵੱਲੋਂ ਇੰਨੋਸੈਂਟ ਹਾਰਟਸ ਲੋਹਾਰਾਂ ਵਿਖੇ ਉਪਲੱਬਧ ਖੇਡਾਂ ‘ਤੇ 100% ਮੁਫ਼ਤ ਕੋਚਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਹਾਰਾਂ ਨੂੰ ਖੇਡ ਹੱਬ ਬਣਾਇਆ ਜਾ ਰਿਹਾ ਹੈ, ਜਿੱਥੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਾਲ ਹੀ ਵਿੱਚ ਅੰਤਰਰਾਸ਼ਟਰੀ ਮਿਆਰੀ ਸ਼ੂਟਿੰਗ ਰੇਂਜ, ਬਾਸਕਟਬਾਲ ਕੋਰਟ (ਐਂਟੀ-ਇੰਜਰੀ ਸਰਫੇਸਿੰਗ) ਅਤੇ ਕ੍ਰਿਕਟ ਗਰਾਊਂਡ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਸੌਕਰ ਟੇਬਲ, ਏਅਰ ਹਾਕੀ ਟੇਬਲ, ਸੈਲਫ ਡਿਫੈਂਸ (ਜੂਡੋ, ਕਰਾਟੇ, ਬਾਕਸਿੰਗ) ਯੋਗਾ ਦੇ ਨਾਲ ਮੈਡੀਟੇਸ਼ਨ ਜ਼ੋਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੁਆਰਾ ਰਾਸ਼ਟਰੀ ਪੱਧਰ ‘ਤੇ 100% ਟਿਊਸ਼ਨ ਫੀਸ ਮੁਆਫੀ, ਰਾਜ ਪੱਧਰ ‘ਤੇ 50% ਟਿਊਸ਼ਨ ਫੀਸ ਮੁਆਫੀ ਅਤੇ ਜ਼ਿਲਾ ਪੱਧਰ ‘ਤੇ 25% ਟਿਊਸ਼ਨ ਫੀਸ ਮੁਆਫੀ ਦਿੱਤੀ ਜਾਂਦੀ ਹੈ। ਸਟੇਜ ਦਾ ਸੰਚਾਲਨ ਵਿਦਿਆਰਥੀਆਂ ਨੇ ਬਾਖੂਬੀ ਨਿਭਾਇਆ। ਇਸ ਮੌਕੇ ਸ੍ਰੀਮਤੀ ਸ਼ੈਲੀ ਬੌਰੀ (ਕਾਰਜਕਾਰੀ ਡਾਇਰੈਕਟਰ ਸਕੂਲਜ਼), ਸ੍ਰੀਮਤੀ ਅਰਾਧਨਾ ਬੌਰੀ (ਕਾਰਜਕਾਰੀ ਡਾਇਰੈਕਟਰ ਕਾਲਜ), ਡਾ: ਪਲਕ ਗੁਪਤਾ ਬੌਰੀ (ਡਾਇਰੈਕਟਰ ਸੀ.ਐਸ.ਆਰ.) ਅਤੇ ਮੈਨੇਜਮੈਂਟ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਅੰਤ ਵਿੱਚ ਮੁੱਖ ਮਹਿਮਾਨ ਨੂੰ ਯਾਦਗਾਰੀ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।