PunjabReligious

ਜਥੇਦਾਰ ਗੜਗੱਜ ਦਾ CM ਮਾਨ 'ਤੇ ਵੱਡਾ ਬਿਆਨ ,ਕਿਹਾ ਪਹਿਲਾਂ ਸਾਬਤ ਸਰੂਪ ਹੋਵੋ ਤੇ ਅੰਮ੍ਰਿਤ ਛਕਣ

Jathedar Gargajj's big statement on CM Mann, said that first one should become a proven Saroop and then take Amrit.

Jathedar Gargajj’s big statement on CM Mann, said that first one should become a proven Saroop and then take Amrit.

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਜਥੇਦਾਰ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਸਾਬਤ ਸਰੂਪ ਹੋਣ ਤੇ ਅੰਮ੍ਰਿਤ ਛਕਣ। ਜਥੇਦਾਰ ਨੇ ਕਿਹਾ ਕਿ ਸਰਕਾਰ ਕਿਵੇਂ ਨਗਰ ਕੀਰਤਨ ਕੱਢੇਗੀ ? ਕੀ ਮੁੱਖ ਮੰਤਰੀ ਪੂਰੇ ਸਿੱਖ ਨੇ ?  ਜੇ ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਮੰਨਣ ਦੀ ਗੱਲ ਹੈ ਤਾਂ ਪਹਿਲਾਂ ਮੁੱਖ ਮੰਤਰੀ ਸਾਬਤ ਸਰੂਪ ਹੋਣ ਤੇ ਅੰਮ੍ਰਿਤ ਛਕਣ ,ਜੇ ਗੁਰੂ ਨੂੰ ਮੰਨਦੇ ਹਨ।

ਸਿੱਖ ਸੰਗਤ ਵੱਲੋਂ ਵੱਡਾ ਐਲਾਨ! ਹੁਣ ਕੋਈ ਵੀ ਸਿੱਖ ਕੁੜੀ ਗੈਰ-ਸਿੱਖ ਪਰਿਵਾਰ ‘ਚ ਵਿਆਹ ਨਹੀਂ ਕਰਵਾਏਗੀ !

ਜਥੇਦਾਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਗੁਰੂ ਨੂੰ ਐਨਾ ਹੀ ਪਿਆਰ ਕਰਦੀ ਹੈ ਤਾਂ ਭਾਈ ਮਤੀ ਦਾਸ ਤੋਂ ਸੇਧ ਲੈਣ ,ਉਹ ਸਿੱਖੀ ਦੇ ਲਈ ਆਰੇ ਨਾਲ ਚੀਰੇ ਗਏ , ਭਾਈ ਦਿਆਲਾ ਜੀ ਸਿੱਖੀ ਲਈ ਦੇਗ ‘ਚ ਉਬਾਲੇ ਗਏ ,ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ। ਮੁੱਖ ਮੰਤਰੀ ਅਤੇ ਮੰਤਰੀ ਇਨ੍ਹਾਂ ਤੋਂ ਸੇਧ ਲੈ ਕੇ ਸਿੱਖੀ ਧਾਰਨ ਕਰਨ। ਸ਼ਹੀਦੀ ਸ਼ਤਾਬਦੀਆਂ ਤੋਂ ਸਰਕਾਰ ਸੇਧ ਲਵੇ ਅਤੇ ਸੇਧ ਲੈ ਕੇ ਮੁੱਖ ਮੰਤਰੀ ਤੇ ਮੰਤਰੀ ਅੰਮ੍ਰਿਤ ਛਕਣ। 

 

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼ਹੀਦੀ ਸ਼ਤਾਬਦੀਆਂ ‘ਚ ਸਰਕਾਰ ਨੂੰ ਸਹਿਯੋਗ ਕਰਨਾ ਚਾਹੀਦਾ ,ਪ੍ਰਸ਼ਾਸਨਿਕ ਕੰਮ ਦੇਖਣੇ ਚਾਹੀਦੇ ਹਨ ,ਵੱਖਰੇ ਪ੍ਰੋਗਰਾਮ ਰੱਖਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਹਾਰ ਸਰਕਾਰ ਨੇ ਉਦਾਹਰਣ ਪੇਸ਼ ਕੀਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ 350 ਪ੍ਰਕਾਸ਼ ਪੁਰਬ ‘ਤੇ ਪਟਨਾ ਸਾਹਿਬ ਵਿਖੇ ਸਰਕਾਰ ਨੇ ਉੱਚ ਪੱਧਰੀ ਪ੍ਰਬੰਧ ਦੀ ਮਿਸਾਲ ਪੇਸ਼ ਕੀਤੀ। ਇੱਕ ਗੈਰ ਸਿੱਖ ਨੇ ਸਰਕਾਰ ਦਾ ਸਹਿਯੋਗ ਕੀਤਾ। 

 

Back to top button