ਦੁਆਬਾ ਕਿਸਾਨ ਸੰਘਰਸ਼ ਕਮੇਟੀ ਕਿਸ਼ਨਗੜ੍ਹ ਵੱਲੋਂ ਖੰਡ ਮਿੱਲ ਭੋਗਪੁਰ ਵਿਖੇ ਕਿਸਾਨਾਂ ਨੂੰ ਨਾਲ ਲੈ ਕੇ ਕੀਤੀ ਮੀਟਿੰਗ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਖੰਡ ਮਿੱਲ ਭੋਗਪੁਰ ਦੇ ਗੰਨਾ ਕਾਸ਼ਤਕਾਰ ਗੁਰਭੇਜ ਸਿੰਘ ਸੰਘਾ, ਪਰਮਿੰਦਰ ਸਿੰਘ ਬਾਜਵਾ, ਅਮਰਜੀਤ ਸਿੰਘ ਧਾਲੀਵਾਲ, ਬਲਵੀਰ ਸਿੰਘ ਖਰਲ ਕਲਾਂ, ਕਮਲਜੀਤ ਸਿੰਘ ਬਿਘਆੜੀ, ਤਲਵਿੰਦਰ ਸਿੰਘ ਖਰਲ ਕੋਟ, ਹਰਪ੍ਰਰੀਤ ਸਿੰਘ ਬਿਘਆੜੀ, ਗੁਰਪ੍ਰਰੀਤ ਸਿੰਘ ਜੋੜਾ, ਉਂਕਾਰ ਸਿੰਘ, ਹਰਜਿੰਦਰ ਸਿੰਘ ਦੋਦੇ, ਕੇਵਲ ਸਿੰਘ ਸੱਤੋਵਾਲੀ, ਹਰਵਿੰਦਰ ਸਿੰਘ ਬਿਆਸ ਪਿੰਡ, ਜਸਵੀਰ ਸਿੰਘ ਨੇ ਕਿਹਾ ਕਿ ਜਥੇਬੰਦੀ ਦੇ ਆਗੂਆਂ ਵੱਲੋਂ ਨਵੇਂ ਬਾਂਡ ਕਰਵਾਉਣ ਦੇ ਸੰਦੇਸ਼ ਨਾਲ ਗੰਨਾ ਕਾਸ਼ਤਕਾਰਾਂ ਨੂੰ ਗੁਮਰਾਹ ਕਰਕੇ ਖੰਡ ਮਿੱਲ ਭੋਗਪੁਰ ਵਿਖੇ ਨਾਲ ਲੈ ਕੇ ਆਏ ਸਨ।
ਸੰਘਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਮੀਟਿੰਗ ਦੌਰਾਨ ਗੰਨਾ ਕਾਸ਼ਤਕਾਰਾਂ ਦੇ ਨਵੇਂ ਬਾਂਡ ਕਰਨ ਦੀ ਮੰਗ ਖਤਮ ਕਰਕੇ ਤੇ ਕਿਸਾਨਾਂ ਦੀ ਸਲਾਹ ਲਏ ਬਗੈਰ ਧੜਾ 235 ਕੁਇੰਟਲ ਕਰਨ ਦਾ ਫੈਸਲਾ ਸੁਣਾਇਆ ਸੀ, ਜਿਸ ਦਾ ਉਨ੍ਹਾਂ ਵੱਲੋਂ ਸਾਥੀਆਂ ਸਮੇਤ ਮੀਟਿੰਗ ਵਿੱਚ ਡੱਟ ਕੇ ਵਿਰੋਧ ਕੀਤਾ ਗਿਆ।