
ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਢਿਲਵਾਂ ਟੋਲ ਪਲਾਜ਼ਾ ‘ਤੇ ਜੁਗਾੜ ਵਾਹਨਾਂ ਖਿਲਾਫ ਰੋਸ ਪ੍ਰਦਰਸ਼ਨ ਦਾ ਐਲਾਨ
ਪੰਜਾਬ ਯੂਨਾਈਟਿਡ ਟਰੇਡ ਯੂਨੀਅਨ ਨੇ ਐਲਾਨ ਕੀਤਾ ਹੈ ਕਿ 18 ਅਕਤੂਬਰ ਨੂੰ ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਢਿਲਵਾਂ ਟੋਲ ਪਲਾਜ਼ਾ ‘ਤੇ ਧਰਨਾ ਦਿੱਤਾ ਜਾਵੇਗਾ। ਹਾਈਵੇਅ ਬੰਦ ਕਰਕੇ ਕਿਸੇ ਵੀ ਵਾਹਨ ਨੂੰ ਲੰਘਣ ਨਹੀਂ ਦਿੱਤਾ ਜਾਵੇਗਾ। ਢਿਲਵਾਂ ਢੋਲ ਪਲਾਜ਼ਾ ਵਿਖੇ ਮਿੰਨੀ ਬੱਸ ਅਪਰੇਟਰ, ਛੋਟੀਆਂ ਸਵਾਰੀਆਂ ਅਤੇ ਹੋਰ ਮਾਲ ਢੋਣ ਵਾਲੇ ਵਾਹਨਾਂ ਦੇ ਸੰਚਾਲਕ ਧਰਨਾ ਦੇਣਗੇ। ਉਸ ਦਾ ਕਹਿਣਾ ਹੈ ਕਿ ਉਹ ਕਈ ਵਾਰ ਜੁਗਾੜੂ ਵਾਹਨਾਂ ਬਾਰੇ ਸ਼ਿਕਾਇਤ ਕਰ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ।