ਜਲੰਧਰ ’ਚ ਪੈਂਦੇ ਬਸਤੀ ਸ਼ੇਖ ਦੇ ਮੁਹੱਲਾ ਉਜਾਲਾ ਨਗਰ ’ਚ ਸਥਿਤ ਇਕ ਘਰ ’ਚ ਸਟੋਰ ਕੀਤੇ ਗਏ ਲੱਖਾਂ ਰੁਪਏ ਦੇ ਪਟਾਕੇ ਪੁਲਿਸ ਨੇ ਬਰਾਮਦ ਕੀਤੇ ਹਨ। ਪੁਲਿਸ ਨੇ ਮੌਕੇ ‘ਤੇ ਪਟਾਕਿਆਂ ਨੂੰ ਸਟੋਰ ਕਰਨ ਵਾਲੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਨੰਬਰ ਪੰਜ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਜਾਲਾ ਨਗਰ ’ਚ ਖਿਡੌਣਿਆਂ ਦੀ ਦੁਕਾਨ ਹੈ। ਦੁਕਾਨ ਮਾਲਕ ਨੇ ਤਿੰਨ ਮੰਜ਼ਲਾ ਮਕਾਨ ’ਚੋਂ ਲੱਖਾਂ ਰੁਪਏ ਦੇ ਨਜਾਇਜ਼ ਪਟਾਕੇ ਸਟੋਰ ਕੀਤੇ ਹੋੲ ਹਨ। ਜਿਸ ’ਤੇ ਪੁਲਿਸ ਪਾਰਟੀ ਨੇ ਤੁਰੰਤ ਛਾਪਾਮਾਰੀ ਕਰਕੇ ਘਰ ਦੀਆਂ ਤਿੰਨੋਂ ਮੰਜ਼ਲਿਾਂ ਤੋਂ ਭਾਰੀ ਮਾਤਰਾ ’ਚ ਪਟਾਕੇ ਬਰਾਮਦ ਕਰ ਕੇ ਪੁਲਿਸ ਦੀਆਂ ਗੱਡੀਆਂ ’ਚ ਲੱਦ ਕੇ ਥਾਣੇ ਲਿਜਾਇਆ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਦੁਕਾਨ ਦੇ ਮਾਲਕ ਗਗਨਦੀਪ ਸਿੰਘ ਵਾਸੀ ਉਜਾਲਾ ਨਗਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਨ੍ਹਾਂ ਨਾਜਾਇਜ਼ ਪਟਾਕਿਆਂ ਦੀ ਕੀਮਤ 8 ਤੋਂ 10 ਲੱਖ ਰੁਪਏ ਦੱਸੀ ਜਾ ਰਹੀ ਹੈ। ਥਾਣਾ 5 ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਿਹਾਇਸ਼ੀ ਇਲਾਕੇ ’ਚ ਪਟਾਕਿਆਂ ਦਾ ਨਾਜਾਇਜ਼ ਭੰਡਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਜਦੋਂ ਉਹ ਜਾਂਚ ਲਈ ਪਹੁੰਚੇ ਤਾਂ ਉਨ੍ਹਾਂ ਕੋਲੋਂ ਭਾਰੀ ਮਾਤਰਾ ’ਚ ਪਟਾਕੇ ਬਰਾਮਦ ਹੋਏ।