
ਜਲੰਧਰ ਇੰਟਰਨੈਸ਼ਨਲ ਸਪੋਰਟਸ ਮਾਰਕੀਟ ‘ਚ ਜੀਐੱਸਟੀ ਵਿਭਾਗ ਦੀ ਛਾਪੇਮਾਰੀ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਾਰੋਬਾਰੀ ਆਗੂ ਰਵਿੰਦਰ ਧੀਰ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਕਾਰੋਬਾਰੀ ਇਸ ਧਰਨੇ ‘ਚ ਸ਼ਾਮਲ ਹੋਏ। ਜਿਸ ਵਪਾਰੀ ਦੀ ਦੁਕਾਨ ‘ਤੇ ਜੀਐੱਸਟੀ ਟੀਮ ਛਾਪੇਮਾਰੀ ਲਈ ਕਈ ਉਸ ਦੁਕਾਨ ਦੇ ਠੀਕ ਬਾਹਰ ਕਾਰੋਬਾਰੀਆਂ ਨੇ ਉਦੋਂ ਧਰਨਾ ਪ੍ਰਦਰਸ਼ਨ ਕੀਤਾ ਜਦੋਂ ਤਕ ਟੀਮ ਉਸ ਦੁਕਾਨ ਦੇ ਅੰਦਰ ਰਹੀ।
ਵਪਾਰੀਆਂ ਤੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਕਾਰੋਬਾਰੀ ਆਗੂ ਰਵਿੰਦਰ ਧੀਰ ਨੇ ਕਿਹਾ ਕਿ ਅਜਿਹੀ ਸੂਬਾ ਸਰਕਾਰ ਦੀ ਕਾਰੋਬਾਰੀ ਵਿਰੋਧੀ ਨੀਤੀਆਂ ਕਾਰਨ ਅੱਗੇ ਹੀ ਪੰਜਾਬ ਤੋਂ ਹਿਜਰਤ ਸ਼ੁਰੂ ਹੋ ਗਈ ਹੈ। ਇਸ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਰੰਗਲੇ ਪੰਜਾਬ ਦੀ ਗੱਲ ਕਰਦੇ ਹਨ ਦੂਜੇ ਪਾਸੇ ਸਰਕਾਰ ਦੀਆਂ ਗਤੀਵਿਧੀਆਂ ਪੰਜਾਬ ਨੂੰ ਉਜਾੜਨ ‘ਤੇ ਤੁਲੀ ਹੋਈ ਹੈ। ਬਾਹਰੀ ਸੂਬਿਆਂ ਤੇ ਵਿਦੇਸ਼ਾਂ ਤੋਂ ਨਿਵੇਸ਼ ਲਈ ਸੱਦਾ ਦਿੱਤਾ ਜਾ ਰਿਹਾ ਹੈ ਤੇ ਮੌਜੂਦਾ ਉਦਯੋਗਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਜਦਕਿ ਇਨ੍ਹਾਂ ਦੀ ਪਾਰਟੀ ਵੱਲੋਂ ਵਾਅਦਾ ਕੀਤਾ ਗਿਆ ਸੀ ਜੇ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਅਸੀਂ ਇੰਸਪੈਕਟਰੀ ਰਾਜ ਦਾ ਖਾਤਮਾ ਕਰਾਂਗੇ ਤੇ ਉਸ ਦੇ ਉਲਟ ਅੱਜ ਹਰੇਕ ਵਿਭਾਗ ਕਾਰੋਬਾਰੀਆਂ ਨੂੰ ਤੰਗ ਕਰ ਰਿਹਾ ਹੈ। ਉਹ ਸਰਕਾਰੀ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ ਤੇ ਇਸੇ ਤਰ੍ਹਾਂ ਆਪਣਾ ਵਿਰੋਧ ਜ਼ਾਹਿਰ ਕਰਦੇ ਰਹਿਣਗੇ