Jalandhar
ਜਲੰਧਰ ਇੰਪਰੂਵਮੈਂਟ ਟਰੱਸਟ ਦੇ ਉਜਾੜੇ, ਖੁੱਲ੍ਹੇ ਅਸਮਾਨ ਥੱਲੇ ਸੌਂ ਰਹੇ ਪਰਿਵਾਰਾਂ ਦੀ ਮਦਦ ਲਈ ਨਿੱਤਰੀ ਖ਼ਾਲਸਾ ਏਡ

ਜਲੰਧਰ ਇੰਪਰੂਵਮੈਂਟ ਟਰੱਸਟ ਵੱਲੋਂ ਲਤੀਫਪੁਰੇ ਵਿਚ ਲੋਕਾਂ ਦੇ ਘਰ ਢਹਿ-ਢੇਰੀ ਕਰਨ ਉਪਰੰਤ ਸਰਦੀ ਦੇ ਮੌਸਮ ਵਿਚ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹੋਏ ਪਰਿਵਾਰਾਂ ਦੀ ਮਦਦ ਲਈ ਖਾਲਸਾ ਏਡ ਵੱਲੋਂ ਉਪਰਾਲਾ ਕੀਤਾ ਗਿਆ ਹੈ। ਇਸ ਸਬੰਧੀ ਖਾਲਸਾ ਏਡ ਦੇ ਏਸ਼ੀਆ ਦੇ ਇੰਚਾਰਜ ਅਮਰਪ੍ਰਰੀਤ ਸਿੰਘ, ਗੁਰਜੀਤ ਸਿੰਘ ਮਰਵਾਹਾ, ਤਜਿੰਦਰਪਾਲ ਸਿੰਘ, ਅੰਮਿ੍ਤਪਾਲ ਸਿੰਘ, ਜਸਪ੍ਰਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੁੱਲ੍ਹੇ ਅਸਮਾਨ ਹੇਠ ਰਹਿ ਰਹੇ ਵਿਅਕਤੀ ਲਈ 8 ਆਰਜੀ ਟੈਂਟ ਲਾ ਦਿੱਤੇ ਗਏ ਹਨ। ਇਕ ਟੈਂਟ ਵਿਚ 16 ਵਿਅਕਤੀਆਂ ਦੇ ਰਹਿਣ ਦੀ ਸਮਰੱਥਾ ਹੈ। ਉਨ੍ਹਾਂ ਦੱਸਿਆ ਕਿ ਟੈਂਟਾਂ ਵਿਚ ਕੰਬਲ ਅਤੇ ਗੱਦੇ ਵਿਛਾ ਕੇ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਉਨ੍ਹਾਂ ਵੱਲੋਂ ਆਰਜ਼ੀ ਪਖਾਨਿਆਂ ਇੰਤਜ਼ਾਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਮੈਡੀਕਲ ਸਹੂਲਤ ਲਈ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਜਾਵੇਗਾ।