politicalPunjab

ਜਲੰਧਰ ਉਪ ਚੋਣ : ਆਪ MLA ਤੇ FIR ਦਰਜ, ਕੀਤਾ ਗ੍ਰਿਫਤਾਰ, ਪੂਲਿੰਗ ਬੂਥ ‘ਤੇ ਹੌਲਦਾਰ ਤੇ ASI ਆਪਸ ‘ਚ ਭਿੜੇ,ਕਈ ਥਾਈਂ ਝੜਪਾਂ

ਲੰਧਰ ਲੋਕ ਸਭਾ ਉਪ ਚੋਣ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 6 ਵਜੇ ਤਕ 52 ਫੀਸਦੀ ਪੋਲਿੰਗ ਹੋਈ ਹੈ। ਚੋਣ ਮੈਦਾਨ ਵਿੱਚ ਕੁੱਲ 19 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲਵੀਰ ਸਿੰਘ ਟੌਂਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਲੰਧਰ ‘ਚ ਅੱਜ ਲੋਕ ਸਭਾ ਉਪ ਚੋਣ ਲਈ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਵਿਧਾਇਕ ਟੋਂਗ ਸ਼ਾਹਕੋਟ ਇਲਾਕੇ ਵਿੱਚ ਘੁੰਮ ਰਹੇ ਸਨ। ਹਾਲਾਂਕਿ ਬਾਅਦ ‘ਚ ਪੁਲਸ ਨੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ।

ਜਲੰਧਰ ਛਾਉਣੀ ਵਿੱਚ ਪਾਬੰਦੀ ਦੇ ਬਾਵਜੂਦ ਲੁਧਿਆਣਾ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਉਰਫ਼ ਭੋਲਾ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੁੱਜੇ। ਪਰ ਜਿਵੇਂ ਹੀ ਭਾਜਪਾ ਆਗੂਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਘੇਰ ਲਿਆ। ਭਾਜਪਾ ਆਗੂ ਤੇ ਸਾਬਕਾ ਵਿਧਾਇਕ ਸਰਬਜੀਤ ਮੱਕੜ ਨੇ ਕਿਹਾ ਕਿ ਭੋਲਾ ਜਲੰਧਰ ਛਾਉਣੀ ਵਿੱਚ ਪੈਸੇ ਵੰਡਣ ਆਇਆ ਸੀ। ਜਦੋਂ ਉਨ੍ਹਾਂ ਨੇ ਉਸ ਨੂੰ ਫੜਨਾ ਚਾਹਿਆ ਤਾਂ ਉਹ ਮੋਟਰਸਾਈਕਲ ‘ਤੇ ਭੱਜ ਗਿਆ।

ਜਲੰਧਰ ਵਿਚ ਪੈ ਰਹੀਆਂ ਵੋਟਾਂ ਵਿਚਾਲੇ ਕੁਝ ਥਾਵਾਂ ਉਤੇ ਲੜਾਈ ਝਗੜੇ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।ਸ਼ਾਹਕੋਟ ਦੇ ਰੂਪੇਵਾਲ ਪਿੰਡ ਵਿਚ ਕਾਂਗਰਸ ਤੇ ਆਪ ਸਮਰਥਕਾਂ ਵਿਚਾਲੇ ਕਾਫੀ ਬਹਿਸਬਾਜ਼ੀ ਹੋਈ। ਕਾਂਗਰਸ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਬਾਹਰਲੇ ਹਲਕੇ ਤੋਂ ਆਏ ਆਪ ਵਿਧਾਇਕ ਉਤੇ ਬਦਮਾਸ਼ੀ ਕਰਨ ਦਾ ਇਲਜ਼ਾਮ ਲਗਾਇਆ।

ਇਸੇ ਤਰ੍ਹਾਂ ਹੀ ਜਲੰਧਰ ਦੇ ਢੰਨ ਮੁਹੱਲੇ ਵਿਚ ਆਪ ਸਮਰਥਕਾਂ ਉਤੇ ਕਾਂਗਰਸ ਤੇ ਭਾਜਪਾ ਦੇ ਬੂਥ ਭੰਨਣ ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਢੰਨ ਮੁਹੱਲੇ ਦੇ ਲੋਕਾਂ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਆਪ ਸਮਰਥਕ ਸ਼ਰੇਆਮ ਹਥਿਆਰ ਲੈ ਕੇ ਘੁੰਮ ਰਹੇ ਹਨ।

ਮਕਸੂਦਾਂ ਇਲਾਕੇ ‘ਚ ਪੈਂਦੇ ਪਿੰਡ ਨੰਦਨਪੁਰ ਰੋਡ ‘ਤੇ ਸਥਿਤ ਵੋਟਿੰਗ ਬੂਥ ‘ਤੇ ਗੇਟ ‘ਤੇ ਤਾਇਨਾਤ ਹੌਲਦਾਰ ਅਤੇ ਡਿਊਟੀ ‘ਤੇ ਤਾਇਨਾਤ ਏ.ਐੱਸ.ਆਈ. ਵਿਚਕਾਰ ਤਿੱਖੀ ਬਹਿਸ ਹੋ ਗਈ। ਵੋਟਰਾਂ ਦੇ ਸਾਹਮਣੇ ਇਸ ਬਹਿਸ ਕਾਰਨ ਲੋਕ ਪੁਲਿਸ ਮੁਲਾਜ਼ਮਾਂ ‘ਤੇ ਹੱਸ ਰਹੇ ਸਨ। ਜਾਣਕਾਰੀ ਅਨੁਸਾਰ ਜਦੋਂ ਏ.ਐਸ.ਆਈ ਨੇ ਗੇਟ ‘ਤੇ ਖੜ੍ਹੇ ਹੌਲਦਾਰ ਨੂੰ ਕੁਝ ਕੰਮ ਪੁੱਛਿਆ ਤਾਂ ਉਸ ਨੇ ਝਿਜਕਦਿਆਂ ਕਿਹਾ ਕਿ ਮੈਂ ਗੇਟ ‘ਤੇ ਡਿਊਟੀ ਦੇ ਰਿਹਾ ਹਾਂ | ਸਾਰਾ ਕੰਮ ਕਿਵੇਂ ਕਰਨਾ ਹੈ ਇਸ ‘ਤੇ ਐੱਸਐੱਚਓ ਨੇ ਕਿਹਾ ਕਿ ਮੈਂ ਸੀਨੀਅਰ ਹਾਂ, ਅਸੀਂ ਸਾਰੇ ਕੰਮ ਮਿਲ ਕੇ ਕਰਨੇ ਹਨ।

Leave a Reply

Your email address will not be published.

Back to top button