JalandharPunjab

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪ੍ਰਵਾਸੀ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਇਆ, 5 ਦੋਸ਼ੀ ਗ੍ਰਿਫ਼ਤਾਰ

ਜਲੰਧਰ, ਐਚ ਐਸ ਚਾਵਲਾ।

ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵਲੋ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, DCP-Investigation, ਦੀ ਯੋਗ ਅਗਵਾਈ ਅਤੇ ਸ੍ਰੀ ਕੰਵਲਪ੍ਰੀਤ ਸਿੰਘ, TS, ADCP-Inv, ਸ੍ਰੀ ਪਰਮਜੀਤ ਸਿੰਘ, PPS ACP Detective ਅਤੇ ਸ੍ਰੀ ਦਮਨਵੀਰ ਸਿੰਘ, PPS ACP- North ਦੀ ਨਿਗਰਾਨੀ ਹੇਠ ਇੰਸ. ਇੰਦਰਜੀਤ ਸਿੰਘ, ਇੰਚਾਰਜ ਸਪੈਸ਼ਲ ਅਪਰੇਸ਼ਨ ਯੂਨਿਟ ਅਤੇ ਇੰਸ,ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ. 3 ਜਲੰਧਰ ਵੱਲੋਂ ਮਿਤੀ 09.02.2023 ਦੀ ਰਾਤ ਨੂੰ ਰੇਲਵੇ ਸਟੇਸ਼ਨ ਜਲੰਧਰ ਤੋਂ ਟਰੇਨ ਉਤਰ ਕੇ ਆਏ 03 ਪ੍ਰਵਾਸੀ ਮਜ਼ਦੂਰਾਂ ਪਾਸੋਂ ਦਮੋਰੀਆ ਪੁੱਲ ਥੱਲੇ ਲੁੱਟ ਖੋਹ ਦੇ ਇਰਾਦੇ ਨਾਲ ਉਹਨਾਂ ਪਰ ਕਾਤਲਾਨਾ ਹਮਲਾ ਕਰਕੇ ਚਾਕੂ ਨਾਲ ਇੱਕ ਪ੍ਰਵਾਸੀ ਮਜਦੂਰ ਪ੍ਰਵੀਨ ਸ਼ੁਕਲਾ ਉਮਰ 28 ਸਾਲ ਦਾ ਕਤਲ ਕਰਨ ਉਪਰੰਤ 300 ਰੁਪਏ ਦੀ ਖੋਹ ਕਰਨ ਵਾਲੇ ਨਾਮਲੂਮ ਦੋਸ਼ੀਆਂ ਨੂੰ ਟਰੇਸ ਕਰਕੇ ਇਸ ਅੰਨ੍ਹੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਦੋਸ਼ੀਆਂਨ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਮੁੱਕਦਮਾ ਨੰ. 09 ਮਿਤੀ 10:02/2023 ਅ/ਧ 302. 34 ਭ;ਦ ਥਾਣਾ ਡਵੀਜ਼ਨ ਨੰ. 3 ਜਲੰਧਰ ਦਰਜ ਰਜਿਸਟਰ ਹੈ।

ਮੁੱਦਈ ਮੁੱਕਦਮਾ ਲਲੂ ਪੁੱਤਰ ਮੋਤੀ ਲਾਲ ਵਾਸੀ ਪਿੰਡ ਤਲਵਾਣੀ (ਉਤਰ ਪ੍ਰਦੇਸ਼) ਸਮੇਤ ਇੱਕ ਬਜ਼ੁਰਗ ਪਿਆਰੇ ਅਤੇ ਮੁੰਦਈ ਦੇ ਚਾਚੇ ਦਾ ਲੜਕਾ ਪ੍ਰਵੀਨ ਸ਼ੁਕਲਾ ਉਮਰ 28 ਸਾਲ ਇਹ ਤਿੰਨੇ ਜਿਲਾਂ ਗੋਡਾਂ ਉਤਰ ਪ੍ਰਦੇਸ਼ ਤੋਂ ਟਰੇਨ ਰਾਹੀਂ ਮਿਤੀ 09.02.2023 ਨੂੰ ਵਕਤ 10:30 ਪੀ.ਐਮ. ਰੇਲਵੇ ਸਟੇਸ਼ਨ ਜਲੰਧਰ ਪੁੱਜੇ ਸਨ। ਜਦੋਂ ਇਹ ਤਿੰਨੇ ਰੇਲਵੇ ਸਟੇਸ਼ਨ ਤੋਂ ਪੈਦਲ ਪਟੇਲ ਚੌਕ ਵੱਲ ਨੂੰ ਜਾ ਰਹੇ ਸਨ ਤਾਂ ਵਕਤ ਕਰੀਬ 11:10 ਪੀ.ਐਮ ਇਹ ਜਦੋਂ ਦਮੋਰੀਆ ਪੁਲ ਹੇਠਾਂ ਪੁੱਜੇ ਤਾਂ ਸਾਹਮਣੇ ਤੋਂ 02 ਨੌਜਵਾਨ ਆਏ ਜਿਹਨਾਂ ਨੇ ਲੁੱਟ ਖੋਹ ਕਰਨ ਦੇ ਇਰਾਦੇ ਨਾਲ ਇਹਨਾਂ ਨਾਲ ਹੱਥੋਪਾਈ ਕੀਤੀ ਤੇ ਇਕ ਨੌਜਵਾਨ ਨੇ ਪ੍ਰਵੀਨ ਸ਼ੁਕਲਾ ਦੇ ਖੱਬੀ ਵੱਖੀ ਅਤੇ ਛਾਤੀ ਵਿੱਚ ਸੱਜੇ ਪਾਸੇ ਚਾਕੂ ਨਾਲ ਵਾਰ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਅਤੇ ਪ੍ਰਵੀਨ ਦੀ ਪਹਿਨੀ ਹੋਈ ਜੋਬ ਵਿਚੋਂ 300 ਰੁਪਏ ਕੱਢ ਕੇ ਮੌਕੇ ਤੋਂ ਫਰਾਰ ਹੋ ਗਏ। ਪ੍ਰਵੀਨ ਸ਼ੁਕਲਾ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਇਲਾਜ ਲਈ ਲਿਜਾਇਆ ਗਿਆ ਜਿਥੇ ਡਾਕਟਰ ਨੇ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ।ਜਿਸ ਸਬੰਧੀ ਮੁੱਦਈ ਲਲੂ ਦੇ ਬਿਆਨ ਪਰ ਇੰਸ. ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ. 3 ਜਲੰਧਰ ਵੱਲੋਂ ਮੁੱਕਦਮਾ ਉਕਤ ਬਰਖਿਲਾਫ ਨਾਮਲੂਮ ਵਿਅਕਤੀਆਂ ਦਰਜ ਰਜਿਸਟਰ ਕੀਤਾ ਗਿਆ।

ਇਸ ਕਤਲ ਦੀ ਵਾਰਦਾਤ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਇੰਸਪੈਕਟਰ ਇੰਦਰਜੀਤ ਸਿੰਘ, ਇੰਚਾਰਜ ਸਪੈਸ਼ਲ ਅਪਰੇਸ਼ਨ ਯੂਨਿਟ ਅਤੇ ਇੰਸ. ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ. 3 ਜਲੰਧਰ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ।ਜਿਹਨਾਂ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੇਠ ਲਿਖੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀਅਨ ਪਾਸੋਂ ਪੁੱਛਗਿਛ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਕਿ ਦੋਸ਼ੀ ਸੁਰੇਸ਼ ਕੁਮਾਰ ਅਤੇ ਰਵੀ ਕੁਮਾਰ ਵਲੋਂ ਮੁੰਦਈ ਮੁਕਦਮਾ ਅਤੇ ਇਸਦੇ ਸਾਥੀਆਂ ਪਰ ਹਮਲਾ ਕਰਕੇ ਇਹਨਾਂ ਦੋਸ਼ੀਆਂ ਵੱਲੋਂ ਪ੍ਰਵੀਨ ਸ਼ੁਕਲਾ ਦੇ ਚਾਕੂ ਮਾਰ ਕੇ ਉਸਦਾ ਕਤਲ ਕੀਤਾ ਅਤੇ ਇਹਨਾਂ ਨਾਲ ਵਾਰਦਾਤ ਵਿੱਚ ਸ਼ਾਮਲ 03 ਦੋਸ਼ੀਆਂਨ ਮੂਰਤੀ, ਮਨੋਜ ਕੁਮਾਰ ਅਤੇ ਰਵੀ ਜੋ ਕਿ ਥੋੜੀ ਦੂਰੀ ਘਰ ਹੀ ਤਿਆਰ ਉਕਤ ਦੋਨੋਂ ਦੋਸ਼ੀਆਂ ਦੀ ਮਦਦ ਲਈ ਖੜੇ ਸਨ।

ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਹੋਰ ਦੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published.

Back to top button