JalandharPunjabVideo

ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ 410 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਡਾ. ਐਸ. ਭੂਪਤੀ IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ IPS.DCP/Inv. ਜੀ ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detective ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ 03 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਪਾਸੋ ਕਮਰਸ਼ੀਅਲ ਮਾਤਰਾ ਵਿੱਚ 410 ਗ੍ਰਾਮ ਹੈਰੋਇਨ ਸਮੇਤ I-10 ਕਾਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 23-12-2022 ਨੂੰ CIA STAFF ਦੀ ਪੁਲਿਸ ਟੀਮ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਦੀ ਅਗਵਾਈ ਹੇਠ ਬਾਏ ਨਾਕਾ ਬੰਦੀ ਅਤੇ ਗਸ਼ਤ ਨੇੜੇ ਗੁਰੂ ਨਾਨਕ ਦੇਵ ਯੂਨੀਵਰਸਟੀ ਲੱਧੇਵਾਲੀ ਰੋਡ, ਜਲੰਧਰ ਤੋਂ ਸੁੱਚੀ ਪਿੰਡ ਸਾਈਡ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਹਾਈ ਵੋਲਟੇਜ ਤਾਰਾਂ, ਸੁੱਖੀ ਪਿੰਡ ਜਲੰਧਰ, ਕ੍ਰਾਸ ਕਰਨ ਲੱਗੀ ਤਾਂ ਸਾਹਮਣੇ ਤੋਂ ਇੱਕ ਕਾਰ ਨੰਬਰੀ PB10-HW-8424 ਮਾਰਕਾ I-10 ਗ੍ਰੈਂਡ ਰੰਗ ਚਿੱਟਾ, ਜਿਸ ਵਿੱਚ ਦੋ ਮੋਨੇ ਨੌਜਵਾਨ ਬੈਠੇ ਆਉਂਦੀ ਦਿਖਾਈ ਦਿੱਤੀ। ਸਾਹਮਣੇ ਤੋਂ ਆ ਰਹੀ ਪੁਲਿਸ ਪਾਰਟੀ ਨੂੰ ਦੇਖਕੇ ਕਾਰ ਚਾਲਕ ਕਾਰ ਨੂੰ ਯਕਦਮ ਰੋਕ ਕੇ ਪਿਛੋਂ ਨੂੰ ਮੋੜਨ ਲੱਗਾ। ਜਿਨਾਂ ਨੂੰ CIA STAFF ਦੀ ਟੀਮ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਕਾਰ ਚਾਲਕ ਨੇ ਆਪਣਾ ਨਾਮ ਪ੍ਰਿੰਸ ਕੁਮਾਰ ਉਰਫ ਪ੍ਰਿੰਸ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 8602/1 ਹੈਬੋਵਾਲ ਕਲਾਂ ਥਾਣਾ ਜਗਤਪੁਰੀ, ਲੁਧਿਆਣਾ ਅਤੇ ਨਾਲ ਵਾਲੀ ਸੀਟ ਪਰ ਬੈਠੇ ਨੌਜਵਾਨ ਨੇ ਆਪਣਾ ਨਾਮ ਤਰੁਨ ਕੁਮਾਰ ਉਰਫ ਤਰੁਨ ਪੁੱਤਰ ਕੀਮਤੀ ਲਾਲ ਵਾਸੀ ਪਿੰਡ ਬਹਾਦਰਕੇ ਕਾਰਾਬਾਰਾ ਚੌਕ ਜਲੰਧਰ ਬਾਈਪਾਸ, ਲੁਧਿਆਣਾ ਦੱਸਿਆ।

ਜੋ ਮੋਕਾ ਪਰ ਸ਼੍ਰੀ ਨਿਰਮਲ ਸਿੰਘ PPS, ACP ਸੈਂਟਰਲ ਜਲੰਧਰ ਜੀ ਦੀ ਹਾਜਰੀ ਵਿੱਚ ਕਾਰ ਦੀ ਤਲਾਸੀ ਅਮਲ ਵਿੱਚ ਲਿਆਦੀ ਤਾਂ ਕਾਰ ਦੇ ਡੈਸ਼ ਬੋਰਡ ਦੇ ਗਲਵ ਬਾਕਸ ਵਿੱਚੋ 400 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸਤੇ ਦੋਸ਼ੀਆਨ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਰਾਮਾ ਮੰਡੀ ਜਲੰਧਰ ਵਿਖੇ ਮੁਕੱਦਮਾ ਨੰਬਰ 370 ਮਿਤੀ 23-12-2022 ਅ/ਧ:21,29-61-85 NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ ਉਕਤ 02 ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮਿਤੀ 24- 12-2022 ਨੂੰ ਦੋਨਾ ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਉਨਾ ਦੀ ਪੁੱਛ-ਗਿੱਛ ਤੇ 01 ਹੋਰ ਦੋਸ਼ੀ ਪੁਨੀਤ ਸਿੰਘ ਉਰਫ ਦਮਨ ਪੁੱਤਰ ਸਤਿੰਦਰ ਸਿੰਘ ਵਾਸੀ ਮਕਾਨ ਨੰਬਰ 812 ਸੰਜੇ ਗਾਂਧੀ ਕਲੋਨੀ ਚੰਡੀਗੜ ਰੋਡ ਜਿਲ੍ਹਾ ਲੁਧਿਆਣਾ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ।

ਤਿੰਨਾ ਦੋਸ਼ੀਆਨ ਨੇ ਦੋਰਾਨੇ ਪੁੱਛ-ਗਿੱਛ ਦੱਸਿਆ ਕਿ, ਉਹ ਆਪਣੇ ਲੁਧਿਆਣੇ ਦੇ ਜਾਣਕਾਰ ਸਮਗਲਰ ਪਾਸੇ ਹੈਰੋਇਨ 2200, 2500/- ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਹੈਰੋਇਨ ਲਿਆ ਕੇ ਆਪਣਾ ਪ੍ਰੋਫਿਟ ਕੱਢ ਕੇ ਅੱਗੇ 4000, 4200/- ਪ੍ਰਤੀ ਗ੍ਰਾਮ ਦੇ ਹਿਸਾਬ ਨਾਲ, ਫਿਲੌਰ, ਜਲੰਧਰ ਦੇ ਆਸ-ਪਾਸ ਏਰੀਏ ਵਿੱਚ ਵੇਚਦੇ ਸੀ। ਗ੍ਰਿਫਤਾਰ ਦੋਸ਼ੀਆਨ ਪੁਲਿਸ ਰਿਮਾਂਡ ਅਧੀਨ ਹਨ ਅਤੇ ਇਨਾ ਦੇ ਵਾਰਵੱਡ/ਬੈਕਵਰਡ ਲਿੰਕੇਜ਼ ਚੈਕ ਕਰਕੇ ਇਨਾ ਦੇ ਸਾਥੀ ਸਮਗਲਰਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਬਰੇਕ ਕੀਤੀ ਜਾ ਸਕੇ।

Leave a Reply

Your email address will not be published.

Back to top button