ਜਲੰਧਰ ‘ਚ ਅਦਾਲਤ ਨੇ ਮਾਸੂਮ ਬੱਚੀ ਦੇ ਬਲਾਤਕਾਰੀ, ਕਾਤਲ ਇਕ ਨੌਜਵਾਨ ਨੂੰ ਸੁਣਾਈ ਫਾਂਸੀ ਦੀ ਸਜ਼ਾ
In Jalandhar, the court awarded death sentence to a young man who was the rapist and murderer of an innocent girl


ਜਲੰਧਰ ‘ਚ ਅਦਾਲਤ ਨੇ ਮਾਸੂਮ ਬੱਚੀ ਦੇ ਬਲਾਤਕਾਰੀ, ਕਾਤਲ ਇਕ ਨੌਜਵਾਨ ਨੂੰ ਸੁਣਾਈ ਫਾਂਸੀ ਦੀ ਸਜ਼ਾ
ਜਲੰਧਰ / ਬਿਓਰੋ
12 ਸਾਲਾ ਮਾਸੂਮ ਬੱਚੀ ਨੂੰ ਅਗਵਾ, ਬਲਾਤਕਾਰ ਅਤੇ ਕਤਲ ਕਰਨ ਦੇ ਮਾਮਲੇ ‘ਚ ਅਦਾਲਤ ਨੇ ਨੌਜਵਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਜਲੰਧਰ ਦੀ ਅਦਾਲਤ ਨੇ ਦੋਸ਼ੀ ਨੌਜਵਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਜਲੰਧਰ ਦੀ ਫਾਸਟ ਟਰੈਕ ਅਦਾਲਤ ਦੀ ਵਧੀਕ ਸੈਸ਼ਨ ਜੱਜ ਅਰਚਨਾ ਕੰਬੋਜ ਨੇ ਇਹ ਸਖਤ ਫੈਸਲਾ ਸੁਣਾਇਆ।
ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਦੋਸ਼ੀ ਨੂੰ ਮੌਤ ਤੱਕ ਫਾਂਸੀ ਦਿੱਤੀ ਜਾਵੇ। ਅਦਾਲਤ ਦੇ ਇਸ ਸਖ਼ਤ ਫੈਸਲੇ ਦੀ ਪੁਸ਼ਟੀ ਜਲੰਧਰ ਦੇ ਡੀਏ ਅਨਿਲ ਕੁਮਾਰ ਬੋਪਾਰਾਏ ਅਤੇ ਏਡੀਏ ਨਿਖਿਲ ਨਾਹਰ ਨੇ ਕੀਤੀ ਹੈ। ਜਾਣਕਾਰੀ ਅਨੁਸਾਰ ਫਰਵਰੀ 2021 ‘ਚ ਜਲੰਧਰ ਦੇ ਦਿਹਾਤੀ ਥਾਣਾ ਗੁਰਾਇਆ ‘ਚ 12 ਸਾਲਾ ਮਾਸੂਮ ਬੱਚੀ ਲਾਪਤਾ ਹੋ ਗਈ ਸੀ, ਜਿਸ ਸਬੰਧੀ ਥਾਣਾ ਗੁਰਾਇਆ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਜਾਂਚ ਦੌਰਾਨ ਪੁਲੀਸ ਨੇ ਇਲਾਕੇ ਦੀ ਤਲਾਸ਼ੀ ਲਈ ਤਾਂ ਗੁਆਂਢੀ ਨੌਜਵਾਨ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਘਰੋਂ ਮਾਸੂਮ ਬੱਚੀ ਦੀ ਲਾਸ਼ ਬਰਾਮਦ ਹੋਈ।
