
ਸਰਕਾਰੀ ਪ੍ਰਰਾਇਮਰੀ ਸਕੂਲ ਦੀਆਂ ਤਿੰਨ ਅਧਿਆਪਕਾਵਾਂ ਨੇ ਵਾਲ ਨਾ ਕਟਵਾਉਣ ਵਾਲੇ ਬੱਚਿਆਂ ਦੇ ਸਿਰ ਦੇ ਵਾਲ ਕੱਟੇ ਦਿੱਤੇ। ਪਰਿਵਾਰ ਵਾਲਿਆਂ ਨੇ ਅਧਿਆਪਕਾਵਾਂ ਵੱਲੋਂ ਆਪਣੇ ਬੱਚਿਆ ਦੇ ਵਾਲ ਜਬਰੀ ਕੱਟੇ ਜਾਣ ਦਾ ਦੋਸ਼ ਲਾਉਂਦਿਆਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। ਮਾਮਲੇ ‘ਚ ਪੁਲਿਸ ਕਾਰਵਾਈ ਕਰ ਰਹੀ ਹੈ। ਥਾਣੇ ਪੁੱਜੇ ਬੱਚਿਆਂ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ ਜੋ ਸਕੂਲ ਵਿਚ ਚੌਥੀ ,ਪੰਜਵੀਂ ਅਤੇ ਸਭ ਤੋ ਛੋਟਾ ਦੂਜੀ ਜਮਾਤ ਵਿਚ ਪੜ੍ਹਦੇ ਹਨ। ਬੀਤੇ ਦਿਨ ਜਦੋਂ ਤਿੰਨੇ ਸਕੂਲ ਪੜ੍ਹਨ ਗਏ ਤਾਂ ਤਿੰਨ ਅਧਿਆਪਕਾਵਾਂ ਨੇ ਬੱਚਿਆਂ ਨੂੰ ਕੋਲ ਸੱਦ ਲਿਆ ਤੇ ਦੋ ਬੱਚਿਆਂ ਦੇ ਸਿਰ ਦੇ ਵਾਲ ਕੈਂਚੀ ਨਾਲ ਕੱਟਣੇ ਨੇ ਸ਼ੁਰੂ ਕਰ ਦਿੱਤੇ।
ਆਪਣੇ ਭਰਾਵਾਂ ਦੇ ਵਾਲ ਕੱਟਦੇ ਵੇਖ ਉਨ੍ਹਾਂ ਦਾ ਤੀਜਾ ਭਰਾ ਭੱਜ ਕੇ ਬਾਥਰੂਮ ਵਿਚ ਜਾ ਕੇ ਲੁਕ ਗਿਆ। ਉਨ੍ਹਾਂ ਦੇ ਬੱਚਿਆਂ ਨੇ ਦੱਸਿਆ ਕਿ ਜਦੋਂ ਵਾਲ ਕੱਟਣ ਦਾ ਵਿਰੋਧ ਕੀਤਾ ਤਾਂ ਅਧਿਆਪਕਾ ਨੇ ਬਾਹਵਾਂ ਮਰੋੜ ਕੇ ਪਿੱਛੇ ਕਰ ਦਿੱਤੀਆਂ ਤੇ ਵਾਲ ਕੱਟ ਦਿੱਤੇ। ਛੁੱਟੀ ਹੋਣ ਤੋਂ ਬਾਅਦ ਜਿਵੇਂ ਇਹ ਬੱਚੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਪੂਰੀ ਘਟਨਾ ਦੀ ਜਾਣਕਾਰੀ ਮਾਪਿਆਂ ਨੂੰ ਦਿੱਤੀ। ਨਾਲ ਇਹ ਵੀ ਕਿਹਾ ਕਿ ਹੁਣ ਨਾ ਹੀ ਸਕੂਲ ਜਾਣਗੇ ਤੇ ਨਾ ਹੀ ਮੁਹੱਲੇ ‘ਚ ਬਾਹਰ ਨਿਕਲਣਗੇ ਕਿਉਂਕਿ ਹੁਣ ਬੱਚੇ ਮਜ਼ਾਕ ਉਡਾ ਰਹੇ ਹਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਇਸ ਸਬੰਧੀ ਅਧਿਆਪਕਾ ਨਾਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਅੱਗਿਓਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਇਸ ਲਈ ਆਪਣੇ ਬੱਚਿਆਂ ਨੂੰ ਇਨਸਾਫ ਦੁਆਉਣ ਵਾਸਤੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ।