Jalandhar
ਜਲੰਧਰ 'ਚ ਆਟੋ ਚਾਲਕ ਦੇ ਪੁਲਿਸ ਮੁਲਾਜ਼ਮ ਨੇ ਜੜਿਆ ਥੱਪੜ, ਵੀਡੀਓ ਵਾਇਰਲ
ਜਲੰਧਰ 'ਚ ਆਟੋ ਚਾਲਕ ਦੇ ਪੁਲਿਸ ਮੁਲਾਜ਼ਮ ਨੇ ਜੜਿਆ ਥੱਪੜ, ਵੀਡੀਓ ਵਾਇਰਲ

ਜਲੰਧਰ| ਸ਼ਿੰਦਰਪਾਲ ਸਿੰਘ ਚਾਹਲ
ਭਗਵਾਨ ਵਾਲਮੀਕੀ ਚੌਕ ‘ਤੇ ਟ੍ਰੈਫਿਕ ਜਾਮ ਦੇਖ ਕੇ ਇਕ ਟ੍ਰੈਫਿਕ ਪੁਲਿਸ ਨੇ ਇਕ ਆਟੋ ਚਾਲਕ ਨੂੰ ਥੱਪੜ ਮਾਰ ਦਿੱਤਾ। ਨੇੜੇ ਖੜ੍ਹੇ ਹੋਰ ਲੋਕਾਂ ਨੇ ਪੁਲਿਸ ਮੁਲਾਜ਼ਮ ਦੇ ਥੱਪੜ ਮਾਰਨ ਦੀ ਵੀਡੀਓ ਬਣਾਈ । ਜਾਮ ਦੀ ਸਮੱਸਿਆ ਨੂੰ ਦੇਖਦੇ ਹੋਏ ਪੁਲਿਸ ਕਮਿਸ਼ਨਰ ਨੇ ਸ੍ਰੀ ਰਾਮ ਚੌਕ ਤੋਂ ਬਸਤੀ ਅੱਡਾ ਚੌਕ ਤੱਕ ਨੋ ਆਟੋ ਜ਼ੋਨ ਐਲਾਨ ਦਿੱਤਾ ਹੈ। ਇਸ ਦੇ ਬਾਵਜੂਦ ਆਟੋ ਚਾਲਕ ਇੱਥੇ ਆ ਕੇ ਸਵਾਰੀਆਂ ਚੁੱਕ ਲੈਂਦੇ ਹਨ।
ਆਟੋ ਚਾਲਕ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਪੁਲਿਸ ਅਧਿਕਾਰੀਆਂ ਤੱਕ ਵੀ ਪਹੁੰਚ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਟੋ ਚਾਲਕਾਂ ਨੂੰ ਵਾਰ-ਵਾਰ ਸਮਝਾਇਆ ਜਾਂਦਾ ਹੈ ਪਰ ਫਿਰ ਵੀ ਉਹ ਆਪਣੇ ਆਟੋ ਉਥੇ ਹੀ ਲੈ ਜਾਂਦੇ ਹਨ।
ਏਡੀਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਸਬੰਧੀ ਰਿਪੋਰਟ ਮੰਗੀ ਗਈ ਹੈ। ਜਿਸ ਥਾਂ ‘ਤੇ ਆਟੋ ਚਾਲਕ ਗਿਆ ਸੀ ਉਹ ਨੋ ਆਟੋ ਜ਼ੋਨ ਹੈ। ਉਨ੍ਹਾਂ ਨੂੰ ਉੱਥੇ ਜਾਣ ਦੀ ਮਨਾਹੀ ਹੈ।