
ਭਾਜਪਾ ਜਿੱਥੇ ਵਿਰੋਧੀ ਪਾਰਟੀ ਨੂੰ ਝਟਕਾ ਦੇ ਰਹੀ ਹੈ ਅਤੇ ਕਈ ਨੇਤਾਵਾਂ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕਰ ਰਹੀ ਹੈ, ਉਥੇ ਹੀ ‘ਆਪ’ ਵੀ ਵਿਰੋਧੀ ਧਿਰ ਨੂੰ ਝਟਕਾ ਦੇ ਰਹੀ ਹੈ ਅਤੇ ਚੋਣਾਂ ਤੋਂ ਪਹਿਲਾਂ ਕਈ ਨੇਤਾਵਾਂ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕਰ ਰਹੀ ਹੈ। ਇਸ ਸਬੰਧ ਵਿੱਚ ਅੱਜ ਹਲਕਾ ਰਾਮਾ ਮੰਡੀ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਬਲਬੀਰ ਬਿੱਟੂ ‘ਆਪ’ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਬਲਵੀਰ ਬਿੱਟੂ ਸਮੇਤ ਕਈ ਵਰਕਰ ‘ਆਪ’ ਪਾਰਟੀ ਵਿੱਚ ਸ਼ਾਮਲ ਹੋਏ।