‘ਆਪ’ ਸਰਕਾਰ ‘ਚ ‘ਆਪ’ ਦੇ ਹੀ ਕੌਂਸਲਰ ਨੂੰ ਨਾਜਾਇਜ਼ ਮਾਈਨਿੰਗ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਹਾਲ ਹੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਆਜ਼ਾਦ ਕੌਂਸਲਰ ਦਵਿੰਦਰ ਸਿੰਘ ਰੌਨੀ ਨੂੰ ਸਤਲੁਜ ਦਰਿਆ ਮਾਈਨਿੰਗ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਈਨਿੰਗ ਇੰਸਪੈਕਟਰ ਨੇ ਥਾਣਾ ਬਿਲਗਾ ਦੇ ਇਲਾਕੇ ‘ਚ ਆਪਣੀ ਗੱਡੀ ਤੇ ਟਰੈਕਟਰ ਟਰਾਲੀਆਂ ਨੂੰ ਘੇਰ ਲਿਆ। ਗੱਡੀ ਵਿੱਚ ਉਸ ਦੇ ਨਾਲ ਦੋ ਹੋਰ ਵਿਅਕਤੀ ਵੀ ਸਵਾਰ ਸਨ, ਜੋ ਰੇਤ ਦੀਆਂ ਪਰਚੀਆਂ ਲੈ ਕੇ ਜਾ ਰਹੇ ਸਨ। ਰੌਣੀ ਮਹਾਨਗਰ ਦੇ ਵਾਰਡ ਨੰਬਰ 66 ਗੋਪਾਲ ਨਗਰ ਦੇ ਕੌਂਸਲਰ ਹਨ।
ਇਲਾਕੇ ਦੇ ਲੋਕਾਂ ਦੀ ਸ਼ਿਕਾਇਤ ਤੇ ਘੇਰਾਬੰਦੀ ਤੋਂ ਬਾਅਦ ਮਾਈਨਿੰਗ ਇੰਸਪੈਕਟਰ ਨੇ ਮੌਕੇ ‘ਤੇ ਪਹੁੰਚ ਕੇ ਪੁਲਿਸ ਨੂੰ ਬੁਲਾ ਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਵਿਅਕਤੀਆਂ ਦੇ ਨਾਂ ਕੌਂਸਲਰ ਦਵਿੰਦਰ ਸਿੰਘ ਰੌਣੀ, ਅਮਨਦੀਪ ਸਿੰਘ ਤੇ ਹਰਜੀਤ ਸਿੰਘ ਦੱਸੇ ਗਏ ਹਨ। ਇਹ ਸਾਰੇ ਕੌਂਸਲਰ ਦੀ ਕਾਰ ‘ਚ ਸਵਾਰ ਸਨ। ਪੁਲਿਸ ਨੇ ਗੱਡੀ ਵੀ ਜ਼ਬਤ ਕਰ ਲਈ ਹੈ। ਮੌਕੇ ਤੋਂ ਟਰੈਕਟਰ ਟਰਾਲੀ ਤੇ ਟਿੱਪਰ ਵੀ ਮਿਲੇ ਹਨ, ਜੋ ਰੇਤ ਨਾਲ ਭਰੇ ਹੋਏ ਸਨ।