Jalandhar

AISSF ਨੇ ਸਰਕਾਰ ਨੂੰ ਪ੍ਰਸਤਾਵ ਭੇਜਿਆ: ਗੈਰ-ਪੰਜਾਬੀਆ ‘ਤੇ ਪਾਬੰਦੀ ਲਗਾਓ, ਨਾ ਨੌਕਰੀਆਂ ਦਿਓ, ਨਾ ਹੀ ਜ਼ਮੀਨ ਖਰੀਦਣ ਦਿਓ- Adv ਢੀਂਗਰਾ

ਜਲੰਧਰ ‘ਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ 79 ਵਾ ਸਥਾਪਨਾ ਦਿਵਸ ਮਨਾਇਆ
ਭਾਖੜਾ ਬਿਆਸ ਮੈਂਨਜਮੈਂਟ ਬੋਰਡ ਦਾ ਕੰਟਰੋਲ ਕੇਂਦਰ ਪੰਜਾਬ ਹਵਾਲੇ ਕਰੇ ਪੀਰਮੁਹੰਮਦ 
ਜਲੰਧਰ / SS Chahal
ਗੁਰੂ ਨਾਨਕ ਮਿਸ਼ਨ ਚੌਕ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਾਜਰੀ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ 79 ਵਾ ਸਥਾਪਨਾ ਦਿਵਸ  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਦੇ ਬੁਲਾਰੇ ਅਤੇ  ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ  ਦੀ ਦੇਖ ਰੇਖ ਵਿੱਚ ਪੂਰੇ ਜੋਸ ਨਾਲ ਮਨਾਇਆ । ਪੰਜਾਬ ਹਰਿਆਣਾ ਦਿੱਲੀ ਸਮੇਤ ਦੇਸ ਦੇ ਅਲੱਗ ਅਲੱਗ ਰਾਜਾ ਤੋ ਪਹੁੰਚੇ ਚੌਣਵੇ ਡੈਲੀਗੇਟਾ ਨੇ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੀ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟਾਇਆ।  ਅੱਜ ਦੀ ਇਸ ਇਕੱਤਰਤਾ ਵਿੱਚ ਸਿੱਖ ਕੌਮ ਦੀਆ ਸਿਰਮੌਰ ਸਖਸ਼ੀਅਤਾਂ ਫੈਡਰੇਸ਼ਨ ਦੇ ਪੁਰਾਣੇ ਆਗੂਆਂ ਸਿੱਖ ਚਿੰਤਕਾ ਬੁੱਧੀਜੀਵੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਅਕਾਲੀ ਆਗੂਆਂ ਨੇ ਖਾਲਸਾ ਪੰਥ ਦੀਆ ਸਿਰਮੌਰ ਸੰਸਥਾਵਾ ਸ੍ਰੌਮਣੀ ਅਕਾਲੀ ਦਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸੰਪੂਰਨ ਏਕਤਾ ਤੇ ਜੋਰ ਦਿੰਦਿਆ ਕਿਹਾ ਕਿ ਅੱਜ ਖਾਲਸਾ ਪੰਥ ਨੂੰ ਅੰਦਰੂਨੀ ਤੇ ਬਾਹਰੀ ਸਕਤੀਆਂ ਤੋ ਆਪਣਾ ਬਚਾਅ ਕਰਨ ਲਈ ਹਊਮੇ ਹੰਕਾਰ ਤੋ ਉੱਚਾ ਉੱਠਣ ਦੀ ਬੇਹੱਦ ਲੋੜ ਹੈ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸ਼ਾਨਾਮੱਤੇ ਇਤਿਹਾਸ ਦੀ ਚਰਚਾ ਕਰਦਿਆ ਪੰਥਕ ਬੁਲਾਰਿਆ ਨੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਤੇ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ੍ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿੱਚ ਫੈਡਰੇਸ਼ਨ ਦੀ ਲੀਡਰਸ਼ਿਪ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਕੇਸ ਕੌਮਾਂਤਰੀ ਪੱਧਰ ਤੇ ਉਜਾਗਰ ਕਰਕੇ ਫੈਡਰੇਸ਼ਨ ਦੇ ਅਸਲ ਫਰਜ ਇਤਿਹਾਸ ਵਿੱਚ ਦਰਜ ਕਰਵਾਏ । ਬੁਲਾਰਿਆ ਨੇ ਇਸ ਮੌਕੇ ਕਿਹਾ ਕਿ  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਕੂਲਾਂ-ਕਾਲਜਾਂ ਵਿਚੋਂ ਸਿੱਖ ਨੌਜਵਾਨਾਂ ਦੀ ਨਾ ਸਿਰਫ ਨਵੀਂ ਪਨੀਰੀ ਨੂੰ ਹੀ ਪ੍ਰਪੱਕ ਕਰਦੀ ਸੀ ਬਲਕਿ ਨਵੇਂ ਆਗੂ ਤਰਾਸ਼ ਕੇ ਰਾਜਨੀਤਕ ਖੇਤਰ ਨੂੰ ਦਿੰਦੀ ਸੀ  ਪਰ ਅੱਜ ਫੈਡਰੇਸ਼ਨ ਕਮਜ਼ੋਰ ਹੋਣ ਦਾ ਕਾਰਨ ਹੀ ਹੈ ਕਿ ਸਿੱਖ ਰਾਜਨੀਤੀ ਵਿਚ ਨਵੇਂ ਆਗੂਆਂ ਦਾ ਖਲਾਅ ਪੈਦਾ ਹੋ ਗਿਆ ਹੈ।
ਅੱਜ ਸਮਾਂ ਹੈ ਕਿ ਫੈਡਰੇਸ਼ਨਾਂ ਦੀ ਪੁਰਾਣੀ ਚੜ੍ਹਤ ਨੂੰ ਮੁੜ ਬਰਕਰਾਰ ਕਰਕੇ ਨੌਜਵਾਨਾਂ ਵਿਚੋਂ ਨਵੇਂ ਆਗੂਆਂ ਨੂੰ ਪੈਦਾ ਕਰਕੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਉੱਜਲ ਕੀਤਾ ਜਾਵੇ। ਇਸ ਮੌਕੇ ਪੰਜ ਮਤੇ ਪਾਸ ਕੀਤੇ ਗਏ  ਪਹਿਲੇ ਮਤੇ ਵਿੱਚ ਕਿਹਾ ਗਿਆ ਕਿ   *ਪੰਜਾਬ ਸਰਕਾਰ ਗੈਰ ਪੰਜਾਬੀਆਂ ਦੇ ਪੰਜਾਬ ਵਿੱਚ ਜਾਇਦਾਦ ਖ੍ਰੀਦਣ ਤੇ ਪਾਬੰਦੀ ਲਾਵੇ ਇਸ ਸਬੰਧ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਸਖਤ ਕਨੂੰਨ ਲਾਗੂ ਕਰੇ  ।*  ਦੂਜੇ ਮਤੇ ਵਿੱਚ ਕਿਹਾ ਗਿਆ ਕਿ
*ਪੰਜਾਬ ਵਿੱਚ ਸਰਕਾਰੀ ਨੌਕਰੀ ਲਈ ਪੰਜਾਬ ਦਾ ਬਸ਼ਿੱਦਾ ਹੋਣਾ ਲਾਜ਼ਮੀ ਕੀਤਾ ਜਾਵੇ ਕਰਾਰ ਦਿੱਤਾ ਜਾਵੇ * ਤੀਸਰੇ ਮਤੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਕੇਂਦਰ ਪੰਜਾਬ ਦੇ ਹਵਾਲੇ ਕਰੇ  । ਚੌਥੇ ਮਤੇ ਵਿੱਚ ਪੰਜਾਬ ਅਤੇ ਕੇਦਰ ਸਰਕਾਰ ਦੀ ਇਸ ਗੱਲ ਤੋ ਸਖਤ ਨਿੰਦਾ ਕੀਤੀ ਗਈ ਕਿ ਉਸਨੇ ਪਿਛਲੇ ਤਿੰਨ ਦਹਾਕਿਆ ਤੋ ਜੇਲਾਂ ਨਜ਼ਰਬੰਦ ਸਿੰਘਾ ਨੂੰ ਉਹਨਾਂ ਦੀਆ ਸਜਾਵਾ ਪੂਰੀਆ ਹੋਣ ਦੇ ਬਾਵਜੂਦ ਵੀ ਰਿਹਾ ਕਰਨ ਵਿੱਚ ਟਾਲ ਮਟੋਲ ਕੀਤਾ ਜਾ ਰਿਹਾ ਹੈ । ਦੂਸਰੇ ਪਾਸੇ ਪੰਜਾਬ ਦੇ ਸਿੱਖ ਨੌਜਵਾਨਾ ਨੂੰ ਡਿਬਰੂਗੜ ਅਸਾਮ ਦੀਆ ਜੇਲਾ ਵਿੱਚ ਬੰਦ ਕੀਤਾ ਹੋਇਆ ਹੈ । ਫੈਡਰੇਸ਼ਨ ਦਾ ਅੱਜ ਦਾ ਇਜਲਾਸ ਜੇਲਾ ਵਿੱਚ ਨਜ਼ਰਬੰਦ ਸਿੰਘਾ ਦੀ ਤੁਰੰਤ ਰਿਹਾਈ ਦੀ ਪੁਰਜ਼ੋਰ ਮੰਗ ਕਰਦਾ ਹੈ । ਪੰਜਵੇ ਮਤੇ ਵਿੱਚ ਦੇਸ ਦੁਨੀਆ ਵਿੱਚ ਵੱਸਦੀ ਸਿੱਖ ਕੌਮ ਨਾਨਕ ਨਾਮ ਲੇਵਾ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਸਮੇਤ ਹਰੇਕ ਉਸ ਜਗਾ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਮਾਨ ਹੋਣ ਵਿਖੇ ਪਹਿਰੇਦਾਰ ਕਮੇਟੀਆ ਬਣਾਈਆ ਜਾਣ ਸੀ ਸੀ ਟੀ ਵੀ ਕੈਮਰੇ ਲਗਾਏ ਜਾਣ  ਤੇ ਪਿੰਡ ਦੀ ਪੰਚਾਇਤ ਗੁਰਦੁਆਰਾ ਕਮੇਟੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ  ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਵਾਲੀ ਜਗਾ ਦੀ ਵਿਸੇਸ਼ ਟੀਮ ਗਠਿਤ ਕਰਕੇ ਸਕਰੀਨਿੰਗ ਕਰਵਾਏ ਕਿ ਕੀ ਵਾਕਿਆ ਹੀ ਉਹ ਜਗਾ ਪੂਰੀ ਤਰਾ ਸੁਰੱਖਿਅਤ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ ।  ਅੱਜ ਦੀ ਇਕੱਤਰਤਾ ਵਿੱਚ ਨਸ਼ਿਆ ਵਿਰੁੱਧ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਦੀ ਇੱਛਾ ਸਕਤੀ ਵਿੱਚ ਨਜਰ ਆਉਦੀ ਖਾਨਾਪੂਰਤੀ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆ ਕਿਹਾ ਗਿਆ ਕਿ ਸਾਡੇ ਉਪਰ ਪਰੋਕਸੀਵਾਰ ਥੋਪੀ ਗਈ ਹੈ ਪੰਜਾਬੀਆ ਨੂੰ ਇਕਜੁੱਟ ਹੋਣ ਦੀ ਬੇਹੱਦ ਲੋੜ ਹੈ ਨਸ਼ਿਆ ਦੇ ਵਪਾਰੀਆ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਤਾ ਜੋ ਫਾਸਟ ਟਰੈਕ ਅਦਾਲਤਾ ਰਾਹੀ ਉਹਨਾਂ ਨੂੰ ਸਖਤ ਸਜਾਵਾ ਮਿਲ ਸਕਣ । ਫੈਡਰੇਸ਼ਨ ਦੇ ਇਜਲਾਸ ਨੇ ਪੰਜਾਬ ਵਿੱਚ ਅਖੌਤੀ ਈਸਾਈਆ ਵੱਲੋ ਧਰਮ ਪਰਿਵਰਤਨ ਕਰਨ ਲਈ ਆਰਥਿਕ ਤੌਰ ਤੇ ਟੁੱਟੇ ਲੋਕਾ ਨੂੰ ਲਾਲਚਵੱਸ ਕਰਕੇ ਧਰਮ ਤਬਦੀਲ ਕਰਨ ਵਾਲੀਆ ਕਾਰਵਾਈਆ ਦਾ ਸਖਤ ਨੋਟਿਸ ਲਿਆ ਗਿਆ ਤੇ ਇਸ ਸਬੰਧ ਵਿੱਚ ਅਜਿਹੇ ਅਖੌਤੀ ਪ੍ਰਚਾਰਕਾ ਖਿਲਾਫ ਸਖਤ ਕਾਰਵਾਈ ਕਰਨ ਦਾ ਅਹਿਦ ਲਿਆ ਗਿਆ  । ਅੱਜ ਦੀ ਇਸ ਇਕੱਤਰਤਾ ਵਿੱਚ ਕੁੱਝ ਪੰਥਕ ਸਖਸੀਅਤਾ ਦਾ ਵਿਸੇਸ਼ ਸਨਮਾਨ ਕੀਤਾ ਗਿਆ।  ਇਜਲਾਸ ਵਿੱਚ ਸਾਮਲ ਹੋਣ ਵਾਲਿਆ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਜੀਤ ਸਿੰਘ ਸ੍ ਕਰਨੈਲ ਸਿੰਘ ਪੀਰ ਮੁਹੰਮਦ, ਬਾਬਾ ਗੁਰਚਰਨ ਸਿੰਘ ਤਰਨਾ ਦਲ , ਜਗਜੀਤ ਸਿੰਘ ਗਾਬਾ , ਗੁਰਮੀਤ ਸਿੰਘ ਬਿੱਟੂ , ਸ੍ ਜਗਰੂਪ ਸਿੰਘ ਚੀਮਾ ,  ਗੁਰਮੁੱਖ ਸਿੰਘ ਸੰਧੂ ਡਾ ਕਾਰਜ ਸਿੰਘ ਧਰਮ ਸਿੰਘ ਵਾਲਾ , ਕੁਲਵੰਤ ਸਿੰਘ ਮੰਨਣ , ਪ੍ਰੋਫੈਸਰ ਕਮਲਜੀਤ ਕੌਰ, ਬੀਬੀ ਦਰਸ਼ਨ ਕੌਰ , ਗਗਨਦੀਪ ਸਿੰਘ ਰਿਆੜ, ਸੁਖਵਿੰਦਰ ਸਿੰਘ ਦੀਨਾਨਗਰ ਹਰਭਿੰਦਰ ਸਿੰਘ ਸੰਧੂ , ਪ੍ਰਭਜੋਤ ਸਿੰਘ ਫਰੀਦਕੋਟ ਹਰਜਿੰਦਰ ਸਿੰਘ  ਬਰਾੜ , ਹਰਦੀਪ ਸਿੰਘ ਜਲਾਲ , ਭਗਵਾਨ ਸਿੰਘ , ਗੁਰਵਿੰਦਰ ਸਿੰਘ ਜੱਜ, ਸਰਪੰਚ ਲਖਵਿੰਦਰ ਸਿੰਘ ,ਸਰਪੰਚ ਬਲਵਿੰਦਰ ਸਿੰਘ ਔਲਖ ਚਰਨਜੀਤ ਸਿੰਘ ਫਗਵਾੜਾ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ,  ਸੁਖਮੰਦਰ ਸਿੰਘ ਰਾਜਪਾਲ, ਜੋਤਜੀਵਨ ਸਿੰਘ ,ਗੁਰਨਾਮ ਸਿੰਘ, ਐਡਵੋਕੇਟ ਜਤਿੰਦਰ ਸਿੰਘ ਕੁਰੂਕਸ਼ੇਤਰ, ਹਰਜੀਤਸਿੰਘ ਨੀਲੋਖੇੜੀ ਨਰਿੰਦਰ ਸਿੰਘ ਸੰਧੂ ਗੁਰਸਰਨ ਸਿੰਘ ਪਟਿਆਲਾ ਅਵਨਿੰਦਰ ਸਿੰਘ ਮਿੰਟੂ , ਸੁਖਦੇਵ ਸਿੰਘ , ਪਰਮਜੀਤ ਸਿੰਘ ਨੈਣਾ , ਗੁਰਜੀਤ ਸਿੰਘ ਪੋਪਲੀ , ਡਾ ਸਤਨਾਮ ਸਿੰਘ , ਦਵਿੰਦਰ ਸਿੰਘ ਰਹੇਜਾ , ਬਲਦੇਵ ਸਿੰਘ ਗਤਕਾ ਮਾਸਟਰ ,
ਜਤਿੰਦਰਪਾਲ ਸਿੰਘ ਮਝੈਲ, ਕੰਵਲ ਚਰਨਜੀਤ ਸਿੰਘ ਹੈੱਪੀ, ਜੈਤੇਗ ਸਿੰਘ , ਹਰਜਿੰਦਰ ਸਿੰਘ ਜਿੰਦਾ , ਮਨਜੀਤ ਸਿੰਘ ਕਰਤਾਰਪੁਰ , ਪਰਮਪ੍ਰੀਤ ਸਿੰਘ ਵਿੱਟੀ , ਐਡਵੋਕੇਟ ਹਰਜੀਤ ਸਿੰਘ ਕਾਲੜਾ , ਗੁਰਕ੍ਰਿਪਾਲ ਸਿੰਘ ਕਾਲੜਾ , , ਐਡਵੋਕੇਟ ਤਜਿੰਦਰ ਸਿੰਘ ਧਾਲੀਵਾਲ ,ਐਡਵੋਕੇਟ ਕਰਮਪਾਲ ਸਿੰਘ ਗਿੱਲ , ਐਡਵੋਕੇਟ ਦਮਨਵੀਰ ਸਿੰਘ ਬਦੇਸ਼ਾ , ਜਾਗਰ ਸਿੰਘ ਜਸਪਾਲ ਬਾਂਗਰ , ਹਰਬੰਸ ਸਿੰਘ ਗਿੱਲ , ਜਸਵੀਰ ਸਿੰਘ ਖੰਡੂਰ , ਹਰਜੀਤ ਸਿੰਘ ਬਾਬਾ , ਪਰਵਿੰਦਰ ਸਿੰਘ , ਗੁਰਨਾਮ ਸਿੰਘ ਸੈਣੀ ।

Leave a Reply

Your email address will not be published.

Back to top button