
ਜਲੰਧਰ / ਐਸ ਐਸ ਚਾਹਲ
ਸੰਤ ਤੇ ਹਤੇ ਕਉ ਰੱਖੈ ਨਾ ਕੋਇ II ਸੰਤ ਕੇ ਦੂਖਨ ਥਾਨ ਭਰਿਸ਼ਟ ਹੋਇ II ਸੰਤ ਕ੍ਰਿਪਾਲ ਕਿਰਪਾ ਜੇ ਕਰੈ II ਨਾਨਕ ਸੰਤ ਸੰਗਿ ਨਿੰਦਕ ਭੀ ਤਰੈ II ਦੇ ਮਹਾਂਵਾਕ ਅਨੁਸਾਰ ਮਹਾਨ ਤਪਸਵੀ, ਬ੍ਰਹਮ ਗਿਆਨੀ ਸੰਤ ਬਾਬਾ ਦੀਦਾਰ ਸਿੰਘ ਜੀ ਹਰਖੋਵਾਲ ਵਾਲਿਆਂ ਦਾ 84ਵਾਂ ਜਨਮ ਦਿਹਾੜਾ ਗੁਰਦੁਆਰਾ ਡੇਰਾ ਸੰਤਗੜ੍ਹ ਜਲੰਧਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ. ਇਸ ਮੌਕੇ ਜਿੱਥੇ ਦੇਸ਼ ਵਿਦੇਸ਼ ਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ, ਉਥੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ, ਜਿਨ੍ਹਾਂ ਵਿਚ ਕਾਂਗਰਸ ਪਾਰਟੀ ਵਲੋਂ ਲੋਕ ਸਭਾ ਸੀਟ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਆਮ ਲੋਕ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਈ ਅਤੇ ਸੰਤਾਂ ਮਹਾਂਪੁਰਸ਼ਾ ਤੋਂ ਅਸ਼ੀਰਬਾਦ ਪ੍ਰਾਪਤ ਕੀਤਾ .
ਇਸ ਮੌਕੇ ਡੇਰਾ ਗੁਰਦੁਆਰਾ ਸੰਤਗੜ੍ਹ ਜਲੰਧਰ ਦੇ ਮੁੱਖੀ ਸੰਤ ਬਾਬਾ ਭਗਵਾਨ ਸਿੰਘ ਨੇ ਦਸਿਆ ਕਿ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਤੋਂ ਵਰੋਸਾਏ ਹੋਏ ਧੰਨ ਧੰਨ ਸੰਤ ਬਾਬਾ ਦੀਦਾਰ ਸਿੰਘ ਜੀ ਹਰਖੋਵਾਲ ਵਾਲਿਆਂ ਦੇ 84 ਵੇ ਜਨਮ ਦਿਹਾੜੇ ਨੂੰ ਸਮਰਪਿਤ 6 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਜੋਤ ਜਗਾ ਕੇ ਗੁਰੂ ਸਾਹਿਬ ਅਗੇ ਅਕਾਲ ਪੁਰਖ ਦੀ ਉਸਤਤ ਵਿਚ ਆਰਤੀ ਕੀਤੀ ਗਈ. ਅਤੇ ਇਸ ਤੋਂ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਦਾ ਆਯੋਜਨ ਕਰਵਾਇਆ ਗਿਆ,
ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀ ਜਥਿਆਂ ਭਾਈ ਮਲਕੀਤ ਸਿੰਘ ਜੀ ਕਾਰੀ ਸਾਰੀ ਵਾਲੇ, ਭਾਈ ਸੁਲੱਖਣ ਸਿੰਘ ਜੀ ਲੁਧਿਆਣਾ ਵਾਲੇ, ਭਾਈ ਬਲਵਿੰਦਰ ਸਿੰਘ ਜੀ ਹਜੂਰੀ ਰਾਗੀ , ਸੰਤ ਸ਼ਮਸ਼ੇਰ ਸਿੰਘ ਜੀ ਭਿੱਟੇਵਿੰਡ, ਬਾਬਾ ਜੁਗਿੰਦਰ ਸਿੰਘ ਜੀ ਪਾਂਸ਼ਟਾ ਵਾਲਿਆ ਵਲੋਂ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ ਗਿਆ, ਪੰਥ ਦੇ ਮਹਾਨ ਵਿਦਵਾਨ ਭਾਈ ਭਗਵਾਨ ਸਿੰਘ ਜੀ ਜੌਹਲ, ਭਾਈ ਹਰੀ ਸਿੰਘ ਜੀ, ਭਾਈ ਮਨਦੀਪ ਸਿੰਘ ਜੀ ਅਤੇ ਹੋਰ ਅਨੇਕਾਂ ਵਿਦਵਾਨਾਂ ਵੱਲੋਂ ਕਥਾ ਵਿਚਾਰਾਂ ਕਰਕੇ ਸੰਗਤਾਂ ਨੂੰ ਸੰਤ ਮਹਾਂਪੁਰਸ਼ਾ ਦੇ ਵਚਨਾਂ ਤੇ ਚਲਣ ਲਈ ਪ੍ਰੇਰਤ ਕੀਤਾ ਗਿਆ।
ਸਟੇਜ ਦੀ ਸੇਵਾ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਵਲੋਂ ਬਾਖੂਬੀ ਨਿਭਾਈ ਗਈ ਅਤੇ ਸੰਤ ਦੀਦਾਰ ਸਿੰਘ ਜੀ ਦੇ ਜੀਵਨ ਵਾਰੇ ਚਾਣਨਾ ਪਾਇਆ ਗਿਆ.ਇਸ ਸਮੇਂ ਸੰਤ ਦੀਦਾਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਪੂਜੀਆਂ ਮਹਾਨ ਸਖਸ਼ੀਅਤਾਂ ਨੂੰ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲਿਆਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ. ਇਸ ਮੌਕੇ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ. ਦੇਖੋ ਜਲੰਧਰ ਤੋਂ ਐਸ ਐਸ ਚਾਹਲ ਦੀ ਵਿਸ਼ੇਸ਼ ਰਿਪੋਰਟ