ਜਲੰਧਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿੱਥੇ ਕੁੱਝ ਨੌਜਵਾਨਾਂ ਵੱਲੋਂ ਮਹਿਲਾ ਨੂੰ ਖੇਤਾਂ ਵਿੱਚ ਲਿਜਾ ਕੇ ਪਹਿਲਾ ਤਾਂ ਉਸ ਦੇ ਕੱਪੜੇ ਉਤਰਵਾਏ ਅਤੇ ਉਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤਾ। ਸਿਰਫ਼ ਐਨਾ ਹੀ ਨਹੀਂ ਇੱਕ ਮੁਲਜ਼ਮ ਨੇ ਤਾਂ ਮਹਿਲਾ ਦੇ ਗੁਪਤ ਅੰਗਾਂ ਤੇ ਲੱਤ ਤੱਕ ਮਾਰ ਦਿੱਤੀ। ਫਿਲਹਾਲ ਪੀੜਤ ਮਹਿਲਾ ਨੇ ਕਿਸੇ ਵੀ ਪੁਲਿਸ ਥਾਣੇ ਵਿੱਚ ਘਟਨਾ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ।
ਪੰਜਾਬ ਦੇ ਜਲੰਧਰ ‘ਚ ਤਿੰਨ ਨੌਜਵਾਨਾਂ ਨੇ ਇਕ ਮਹਿਲਾ ਨੂੰ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ। ਉਸ ਦੇ ਗੁਪਤ ਅੰਗਾਂ ਸਮੇਤ ਹੋਰ ਥਾਵਾਂ ‘ਤੇ ਲੱਤਾਂ ਮਾਰੀਆਂ ਅਤੇ ਮੁੱਕੇ ਮਾਰੇ ਗਏ। ਮੁਲਜ਼ਮਾਂ ਨੇ ਉਸ ਨੇ ਔਰਤ ਨੂੰ ਵਾਲਾਂ ਤੋਂ ਫੜਿਆ ਹੋਇਆ ਸੀ। ਐਨਾ ਹੀ ਨਹੀਂ ਮੁਲਜ਼ਮਾਂ ਨੇ ਇਸ ਦਰਿੰਦਗੀ ਦੀ ਵੀਡੀਓ ਬਣਾਈ ਅਤੇ ਫਿਰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।