
ਜਲੰਧਰ ‘ਚ ਗੁੱਜਰ ਭਾਈਚਾਰੇ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੂਰਨ ਸਮਰਥਨ ਐਲਾਨ, ਵਡੀ ਲੀਡ ਨਾਲ ਜਿਤਾਉਣ ਦਾ ਲਿਆ ਪ੍ਰਣ
ਜਲੰਧਰ ਦੇ ਪਿੰਡ ਦੋਲੀਕੇ ਵਿੱਚ ਗੁੱਜਰ ਭਾਈਚਾਰੇ ਵਲੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਵਿਸ਼ਾਲ ਰੈਲੀ ਕੀਤੀ ਗਈ ਅਤੇ ਚੰਨੀ ਨੂੰ ਵਡੀ ਲੀਡ ਨਾਲ ਜਿਤਾਉਣ ਲਈ ਪ੍ਰਣ ਲਿਆ , ਉਸ ਸਮੇ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ‘ਏਕੋ ਚੱਟੇ-ਵੱਟੇ ਹਨ ‘ ਭਾਜਪਾ ਈਡੀ ਅਤੇ ‘ਆਪ’ ਵਿਜੀਲੈਂਸ ਨੂੰ ਨਾਜਾਇਜ ਤੋਰ ਤੇ ਵਰਤ ਰਹੀ ਹੈ, ਜਿਸ ਦੇ ਚਲਦਿਆਂ ਹੀ ਉਨ੍ਹਾਂ ਨੇ ਪੰਜਾਬੀ ਅਖਬਾਰ ‘ਅਜੀਤ’ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਵਿਰੁੱਧ ਐਫ ਆਈ ਆਰ ਦਰਜ ਕਰਵਾਈ ਹੈ।
ਉਨ੍ਹਾਂ ਕਿਹਾ ਕਿ ਆਪ ਸਰਕਾਰ ਸਾਰੇ ਮੀਡੀਆ ਅਦਾਰਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਕਾਂਗਰਸ ਪਾਰਟੀ ਵਲੋਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ,ਉਨ੍ਹਾਂ ਕਿਹਾ ਕਿ ਅਸੀਂ ਅਜੀਤ ਦੇ ਸੰਪਾਦਕ ਖਿਲ਼ਾਫ ਦਰਜ ਪਰਚਾ ਰੱਦ ਕਰਵਾਉਣ ਲਈ ‘ਆਪ’ ਸਰਕਾਰ ਨੂੰ ਮਜਬੂਰ ਕਰਾਂਗੇ ਅਤੇ ਸੰਘਰਸ਼ ਕਰਾਂਗੇ।
ਇਸ ਦੇ ਨਾਲ ਹੀ ਸਾਬਕਾ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ‘ਆਪ’ ਸਰਕਾਰ ਮੀਡੀਆ ਦੇ ਸਾਰੇ ਅਦਾਰਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ, ਅਸੀਂ ਮੀਡੀਆ ਦੀ ਆਵਾਜ਼ ਨੂੰ ਦਬਾਉਣ ਨਹੀਂ ਦੇਵਾਂਗੇ