ਜਲੰਧਰ/ ਨਕੋਦਰ ਅਧੀਨ ਪੈਂਦੀ ਪੁਲਿਸ ਚੌਕੀ ਪਿੰਡ ਉੱਗੀ ਦੇ ਇੰਚਾਰਜ ਐੱਸਆਈ ਪ੍ਰਦੀਪ ਕੁਮਾਰ ਦੇਵਗਨ ਤੇ ਪੁਲਿਸ ਚੌਕੀ ਅੱਪਰਾ ‘ਚ ਤਾਇਨਾਤ ਏਐੱਸਆਈ ਚਮਨ ਲਾਲ ਨੂੰ ਇਕ ਜ਼ਮੀਨ ਦੇ ਮਾਮਲੇ ‘ਚ ਅਵਤਾਰ ਰਾਣਾ, ਮੱਲ੍ਹੀਆਂ ਕਲਾਂ : ਥਾਣਾ ਸਦਰ ਨਕੋਦਰ ਅਧੀਨ ਪੈਂਦੀ ਪੁਲਿਸ ਚੌਕੀ ਪਿੰਡ ਉੱਗੀ ਦੇ ਇੰਚਾਰਜ ਐੱਸਆਈ ਪ੍ਰਦੀਪ ਕੁਮਾਰ ਦੇਵਗਨ ਤੇ ਪੁਲਿਸ ਚੌਕੀ ਅੱਪਰਾ ‘ਚ ਤਾਇਨਾਤ ਏਐੱਸਆਈ ਚਮਨ ਲਾਲ ਨੂੰ ਇਕ ਜ਼ਮੀਨ ਦੇ ਮਾਮਲੇ ‘ਚ 55 ਹਜ਼ਾਰ ਰੁਪਏ ਦੇ ਲੈਣ-ਦੇਣ ਦੇ ਮਾਮਲੇ ‘ਚ ਲਾਈਨ ਹਾਜ਼ਰ ਕੀਤਾ ਗਿਆ ਹੈ। ਪੀੜਤ ਸੀਤਲ ਸਿੰਘ ਵਾਸੀ ਨਾਰੰਗਪੁਰ ਨੇ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਪਿੰਡ ‘ਚੋਂ 15 ਕਨਾਲ 11 ਮਰਲੇ ਜ਼ਮੀਨ ਖਰੀਦੀ ਸੀ ਜਿਸ ‘ਚ ਝੋਨਾ ਬੀਜਿਆ ਹੋਇਆ ਸੀ, ਨੂੰ ਜਗਜੀਤ ਸਿੰਘ ਵਾਸੀ ਪਿੰਡ ਨੂਰਪੁਰ ਜੱਟਾ (ਕਪਰੂਥਲਾ) ਨੇ ਆਪਣੇ ਸਾਥੀਆਂ ਨਾਲ ਸਮੇਤ ਝੋਨਾ ਵਾਹ ਦਿੱਤਾ ਸੀ। ਇਸ ਮਾਮਲੇ ਦੀ ਉੱਗੀ ਪੁਲਿਸ ਚੌਕੀ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ‘ਚ ਚੌਕੀ ਇੰਚਾਰਜ ਐੱਸਆਈ ਪ੍ਰਦੀਪ ਕੁਮਾਰ ਦੇਵਗਨ ਨੇ ਪਰਚਾ ਦਰਜ ਕਰਨ ਲਈ ਤੇ ਕਥਿਤ ਮੁਲਜ਼ਮਾਂ ਨੂੰ ਫੜਨ ਵਾਸਤੇ 55 ਹਜ਼ਾਰ ਰੁਪਏ ਲੈ ਲਏ ਸਨ।
ਚਮਨ ਲਾਲ ਪਹਿਲਾ ਪੁਲਿਸ ਚੌਕੀ ਉੱਗੀ ਵਿਖੇ ਹੀ ਤਾਇਨਾਤ ਸਨ। ਇਸ ਮਾਮਲੇ ਸਬੰਧੀ 26/8/2023 ਨੂੰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ‘ਚ ਚੌਕੀ ਇੰਚਾਰਜ ਹੁਣ ਤੱਕ ਟਾਲ ਮਟੋਲ ਹੀ ਕਰਦਾ ਰਿਹਾ ਜਿਸ ਦੀ ਸ਼ਿਕਾਇਤ ਡੀਐੱਸਪੀ ਨਕੋਦਰ ਨੂੰ ਕੀਤੀ ਗਈ। ਇਸ ਮਾਮਲੇ ‘ਚ ਡੀਐੱਸਪੀ ਸੁਖਪਾਲ ਸਿੰਘ ਨੇ ਪੂਰੇ ਮਾਮਲੇ ਦੀ ਜਾਂਚ ਕਰਦਿਆਂ ਸ਼ਿਕਾਇਤਕਰਤਾ ਨੂੰ 55 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਕਰ ਦਿੱਤੀ ਹੈ। ਇਸ ਬਾਰੇ ਡੀਐੱਸਪੀ ਸੁਖਪਾਲ ਸਿੰਘ ਨੇ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਚੌਕੀ ਇੰਚਾਰਜ ਉੱਗੀ ਐੱਸਆਈ ਪ੍ਰਦੀਪ ਕੁਮਾਰ ਦੇਵਗਨ ਤੇ ਏਐੱਸਆਈ ਚਮਨ ਲਾਲ ਵਿਰੁੱਧ ਵਿਭਾਗੀ ਕਾਰਵਾਈ ਕਰਦਿਆਂ ਲਾਈਨ ਹਾਜ਼ਰ ਕਰ ਦਿੱਤਾ ਗਿਆ


Read Next
7 hours ago
ਵੱਡੀ ਖ਼ਬਰ! ਜਲੰਧਰ ਚ ਚਲੀਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਦਹਿਸ਼ਤ ਦਾ ਮਾਹੌਲ
7 hours ago
ਜਲੰਧਰ ‘ਚ ਕਈ SHO’s ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
2 days ago
ਸਾਬਕਾ ਸੰਸਦ ਮੈਂਬਰ ਮੋਹਿੰਦਰ ਕੇਪੀ ਨੇ ਸੰਨਿਆਸ ਲੈਣ ਦੀਆਂ ਖ਼ਬਰਾਂ ’ਤੇ ਚੁੱਪ ਤੋੜੀ
3 days ago
ਦੀਵਾਲੀ ਮੋਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ! ਨਕਲੀ ਦੇਸੀ ਘਿਓ ਦੀ ਫੈਕਟਰੀ ਦਾ ਪਰਦਾਫਾਸ਼, ਮਾਮਲਾ ਦਰਜ
3 days ago
ਇੰਨੋਸੈਂਟ ਹਾਰਟਸ ਗਰੁੱਪ ਵੱਲੋਂ ਸਾਲਾਨਾ ਚੈਂਪੀਅਨ ਐਕਸੀਲੈਂਸ (ACE) ਐਵਾਰਡਜ਼ 2026 ਵਿੱਚ ਖੇਡ ਪ੍ਰਤਿਭਾਵਾਂ ਦਾ ਸਨਮਾਨ
1 week ago
AAP ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ, ਵੱਡੀ ਅਪਡੇਟ
1 week ago
ਇੰਨੋਸੈਂਟ ਹਾਰਟਸ ਦੇ ਉਤਕ੍ਰਿਸ਼ਟ ਤੁਲੀ ਨੇ ਰਾਸ਼ਟਰੀ ਸਕੂਲ ਖੇਡਾਂ ਦੀ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਜਿੱਤਿਆ ਕਾਂਸੇ ਦਾ ਤਗਮਾ
1 week ago
ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਵਿੱਚ ਮਨਾਇਆ ਗਿਆ ਕਰਵਾ ਚੌਥ ਦਾ ਤਿਉਹਾਰ
1 week ago
ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਲੱਗਣਗੇ ਸਰਕਾਰੀ ਦੇ ਨਾਲ ਪ੍ਰਾਈਵੇਟ-ਏਡੇਡ ਸਕੂਲ
1 week ago
ਇੰਨੋਸੈਂਟ ਹਾਰਟਸ ਮਾਰਕੀਟ ਡੇਅ ‘ਤੇ ਨੌਜਵਾਨ ਉੱਦਮੀਆਂ ਨੇ ਆਪਣੀ ਸਿਰਜਣਾਤਮਕਤਾ ਅਤੇ ਨਵੀਨਤਾ ਦਾ ਕੀਤਾ ਪ੍ਰਦਰਸ਼ਨ
Back to top button