
ਲੋਕ ਸਭਾ ਚੋਣਾਂ ਦੀ ਅਸਲ ਰੇਸ ਅੱਜ ਪੰਜਾਬ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਚਾਰ ਵੱਡੀਆਂ ਪਾਰਟੀਆਂ ਵਿੱਚੋਂ ਕਾਂਗਰਸ ਅਤੇ ਭਾਜਪਾ ਅਜੇ ਤੱਕ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਕਰ ਸਕੀਆਂ ਹਨ। ਪਹਿਲਾਂ ‘ਆਪ’ ਅਤੇ ਫਿਰ ਅਕਾਲੀ ਦਲ ਨੇ 13-13 ਉਮੀਦਵਾਰ ਖੜ੍ਹੇ
ਜਲੰਧਰ ‘ਚ ਚੰਨੀ ਦੀ ਲਹਿਰ! 100 ‘ਚੋਂ 80 ਲੋਕਾਂ ਨੇ ਕਿਹਾ ਕਿ ਉਹ ਚੰਨੀ ਨੂੰ ਵੋਟ ਪਾਉਣਗੇ, ਕਿਉਂ ਕਿ ਉਹ ਵਫ਼ਾਦਾਰ ਤਾਂ ਹਨ ਬਾਕੀਆ ਦਾ ਹਾਲ ਤਾਂ ਆਪ ਹੀ ਦੇਖ ਲੋ….!
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਮੌਜੂਦਾ ਸਮੇਂ ਵਿੱਚ ਜੇਕਰ ਗੱਲ ਕਰੀਏ ਤਾਂ ਚੰਨੀ ਦੀ ਲਹਿਰ ਸਭ ਤੋਂ ਤੇਜ਼ ਚੱਲ ਰਹੀ ਹੈ। ਸਾਡੀ ਟੀਮ ਨੇ ਜਲੰਧਰ ਵਿੱਚ 100 ਲੋਕਾਂ ਦਾ ਤੋਂ ਪੁੱਛਿਆ ਅਤੇ ਪਾਇਆ ਕਿ ਉਨ੍ਹਾਂ ਵਿੱਚੋਂ 80 ਨੇ ਕਿਹਾ ਕਿ ਉਹ ਚੰਨੀ ਨੂੰ ਹੀ ਵੋਟ ਪਾਉਣਗੇ।
ਕਿਉਂਕਿ ਇਸ ਸਮੇਂ ਚੰਨੀ ਹੀ ਅਜਿਹਾ ਆਗੂ ਹੈ, ਜੋ ਆਪਣੀ ਪਾਰਟੀ ਪ੍ਰਤੀ ਵਫ਼ਾਦਾਰ ਤਾਂ ਆ ਰਿਹਾ ਹੈ ਅਤੇ ਜਿਸ ਨੇ ਵੋਟਾਂ ਦੀ ਖ਼ਾਤਰ ਪਾਰਟੀਆਂ ਬਦਲ ਕੇ ਆਪਣੇ ਵੋਟਰਾਂ ਨਾਲ ਧੋਖਾ ਨਹੀਂ ਕੀਤਾ। ਬਾਕੀਆਂ ਦਾ ਰੱਬ ਹੀ ਰਾਖਾ ਹੈ ਜਿਹੜੇ ਕਦੇ ਨਾਲ ਕਦੇ ਕਿਸੇ ਨਾਲ ਜਾ ਵਰ੍ਹਦੇ ਹਨ ਪਰ ਹੁਣ ਲੋਕਾਂ ਵਿਚ ਬਹੁਤ ਜਾਗਰੂਕਤਾ ਆ ਚੁਕੀ ਹੈ , ਲੋਕ ਲੀਕ ਫਕੀਰ ਨਹੀਂ ਰਹੇ ਬਾਕੀ ਤਾ ਚੋਣਾਂ ਨਤੀਜੇ ਵਾਲੇ ਦਿਨ ਹੀ ਸੱਚ ਸਾਹਮਣੇ ਆ ਜਾਵੇਗਾ।
ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਆਗੂਆਂ ਵਰਗਾ ਨਹੀਂ ਹਾਂ ਜੋ ਵੱਡੇ-ਵੱਡੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਮੂਰਖ ਬਣਾਉਣ। ਮੈਂ ਵਾਅਦਾ ਕਰਦਾ ਹਾਂ ਕਿ ਜੇਕਰ ਮੈਂ ਜਿੱਤ ਗਿਆ ਤਾਂ ਜਲੰਧਰ ਲਈ ਦਿਨ-ਰਾਤ ਕੰਮ ਕਰਾਂਗਾ। ਕਿਸਾਨਾਂ ਨੂੰ ਫਸਲਾਂ ‘ਤੇ MSP ਦਿਵਾਉਣ ਲਈ ਮੈਂ ਆਪਣੇ ਆਖਰੀ ਸਾਹ ਤੱਕ ਲੜਾਂਗਾ , ਮੈ ਜਲੰਧਰ ਦੇ ਲੋਕਾਂ ਲਈ ਉਹ ਕੰਮ ਕਰਾਵਾਂਗਾ ਜੋ ਕਦੇ ਉਨ੍ਹਾਂ ਨੇ ਕਦੇ ਸੋਚੇ ਵੀ ਨਹੀਂ ਹਨ ਅਤੇ ਜਲੰਧਰ ਦੇ ਲੋਕ ਕਦੇ ਵੀ ਇਹ ਮਹਿਸੂਸ ਨਹੀਂ ਕਰਨਗੇ ਕਿ ਮੈਂ ਵੱਡਾ ਨੇਤਾ ਹਾਂ।