ਜਲੰਧਰ ‘ਚ ਚੱਲੀਆਂ ਗੋਲ਼ੀਆਂ, ਇਕ ਜਖਮੀ , ਆੜ੍ਹਤੀਏ ਤੋਂ ਖੋਹੀ ਕਾਰ, ਲੁਟੇਰੇ ਫ਼ਰਾਰ
Shots fired in Jalandhar, one injured, car stolen from Aartiya, robbers absconding

ਆਦਮਪੁਰ ਦੇ ਪਿੰਡ ਉਦੇਸੀਆਂ ਨੇੜੇ ਸਥਿਤ ਪੈਟਰੋਲ ਪੰਪ ‘ਤੇ ਅਣਪਛਾਤੇ ਲੁਟੇਰਿਆਂ ਨੇ ਗੋਲੀ ਚਲਾ ਕੇ ਆੜ੍ਹਤੀਏ ਦੀ ਕਾਰ ਖੋਹ ਲਈ ਅਤੇ ਫ਼ਰਾਰ ਹੋ ਗਏ। ਘਟਨਾ ਦਾ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਇਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਸ਼ਰਾਰਤੀ ਅਨਸਰ ਆੜ੍ਹਤੀਏ ਦੀ ਕੁੱਟਮਾਰ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਮੁਲਜ਼ਮ ਆਦਮਪੁਰ ਸ਼ਹਿਰ ਵੱਲ ਫ਼ਰਾਰ ਹੋ ਗਏ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਸਵੇਰੇ ਪੈਟਰੋਲ ਪੰਪ ‘ਤੇ ਤੇਲ ਭਰਾਉਣ ਲਈ ਆਇਆ ਸੀ। ਇਸੇ ਦੌਰਾਨ ਦੋ ਅਣਪਛਾਤੇ ਮੁਲਜ਼ਮ ਉਸ ਦੇ ਨੇੜੇ ਆ ਗਏ। ਮੁਲਜ਼ਮ ਨੇ ਪੀੜਤਾ ਨੂੰ ਕਿਹਾ-ਤੁਸੀਂ ਸਾਨੂੰ ਜਲੰਧਰ ਸ਼ਹਿਰ ਵਿੱਚ ਛੱਡ ਦਿਓ। ਪੀੜਤ ਨੇ ਇਨਕਾਰ ਕਰਦਿਆਂ ਕਿਹਾ ਕਿ ਉਹ ਜਲੰਧਰ ਨਹੀਂ ਜਾਵੇਗਾ। ਜਦੋਂ ਉਹ ਪੈਟਰੋਲ ਭਰਾ ਕੇ ਜਾਣ ਲੱਗਾ ਤਾਂ ਇੱਕ ਮੁਲਜ਼ਮ ਜ਼ਬਰਦਸਤੀ ਕਾਰ ਵਿਚ ਬੈਠ ਗਿਆ। ਪੀੜਤ ਨੇ ਕਿਸੇ ਤਰ੍ਹਾਂ ਦੋਸ਼ੀ ਨੂੰ ਕਾਰ ‘ਚੋਂ ਬਾਹਰ ਕੱਢਿਆ। ਇਸ ਦੌਰਾਨ ਉਸ ਦੇ ਦੋ ਸਾਥੀ ਹਥਿਆਰ ਲੈ ਕੇ ਆ ਗਏ। ਮੁਲਜ਼ਮਾਂ ਨੇ ਗੋਲੀਆਂ ਵੀ ਚਲਾਈਆਂ। ਜਿਸ ‘ਚ ਇਕ ਗੋਲੀ ਪੀੜਤ ਦੇ ਸਿਰ ਅਤੇ ਦੂਜੀ ਗੋਲੀ ਪੀੜਤ ਦੀ ਲੱਤ ਨਾਲ ਖਹਿ ਕੇ ਲੰਘ ਗਈ। ਜਿਸ ਤੋਂ ਬਾਅਦ ਦੋਸ਼ੀਆਂ ਨੇ ਪੀੜਤ ਦੇ ਸਿਰ ‘ਤੇ ਹਥਿਆਰ ਦਾ ਬੱਟ ਮਾਰਿਆ ਜਿਸ ਕਾਰਨ ਉਹ ਜ਼ਖਮੀ ਹੋ ਗਿਆ।