
ਜਲੰਧਰ ਪੀਏਪੀ ਫਲਾਈਓਵਰ ‘ਤੇ ਆ ਰਹੇ ਰੇਤ ਨਾਲ ਲੱਦੇ ਹੋਏ ਇੱਕ ਟਿੱਪਰ ਨੂੰ ਅਚਾਨਕ ਅੱਗ ਲੱਗ ਗਈ । ਇਸ ਦੌਰਾਨ ਕਿਸੇ ਵੀ ਕਿਸਮ ਦੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੀ ਟ੍ਰੈਫਿਕ ਪੁਲਿਸ ਦੀ ਟੀਮ ਵੱਲੋਂ ਟ੍ਰੈਫਿਕ ਨੂੰ ਸੰਭਾਲਦਿਆਂ ਹੋਇਆਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ‘ਤੇ ਕਾਬੂ ਤਾਂ ਪਾ ਲਿਆ ਗਿਆ ਪਰ ਹਾਦਸੇ ਦੌਰਾਨ ਟਿੱਪਰ ਦਾ ਅਗਲਾ ਕੈਬਿਨ ਦਾ ਹਿੱਸਾ ਸੜ ਕੇ ਪੂਰੀ ਤਰ੍ਹਾਂ ਨੁਕਸਾਨਿਆ ਗਿਆ । ਟਿੱਪਰ ਨੂੰ ਅੱਗ ਲੱਗਣ ਨਾਲ ਲੋਕਾਂ ‘ਚ ਅਫਰਾ ਤਫਰੀ ਮਚ ਗਈ ਅਤੇ ਹਾਈਵੇਅ ‘ਤੇ ਜਾਮ ਲੱਗ ਗਿਆ ।