ਜਲੰਧਰ ‘ਚ ਟਿੱਪਰ ਨੇ ਦੋ ਔਰਤਾਂ ਨੂੰ ਕੁਚਲਿਆ, ਦੋਨਾਂ ਦੀ ਮੌਤ, ਇਕ ਜ਼ਖ਼ਮੀ
Tipper crushed two women in Jalandhar, both died, one injured

ਜਲੰਧਰ/ ਐਮ ਐਸ ਚਾਹਲ
ਭੋਗਪੁਰ ਦਰਦਨਾਕ ਹਾਦਸਾ ਹੋਇਆ, ਜਿਸ ‘ਚ ਐਕਟਿਵਾ ਚਾਲਕ ਜ਼ਖ਼ਮੀ ਹੋ ਗਈ ਅਤੇ ਦੋ ਅੌਰਤਾਂ ਦੀ ਮੌਤ ਹੋ ਗਈ। ਐੱਸਐੱਸ ਫੋਰਸ ਦੀ ਟੀਮ ਦੇ ਏਐੱਸਆਈ ਸਤਨਾਮ ਸਿੰਘ, ਨੀਰਜ ਕੁਮਾਰ ਸਿਮਰਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਅੌਰਤ ਬਖਸ਼ੋ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੂਸਰੀ ਅੌਰਤ ਬਲਵੀਰ ਕੌਰ ਨੂੰ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿਥੇ ਜ਼ੇਰੇ ਇਲਾਜ਼ ਉਸ ਦੀ ਵੀ ਮੌਤ ਹੋ ਗਈ। ਐਕਟਿਵਾ ਚਾਲਕ ਪਰਮਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਜੋਹਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਏਐੱਸਆਈ ਐੱਸਐੱਸ ਫੋਰਸ ਸਤਨਾਮ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਆਪਣੀ ਪਤਨੀ ਬਲਵੀਰ ਕੌਰ ਤੇ ਬਖਸ਼ੋ ਵਾਸੀ ਪਿੰਡ ਜੋਹਲਾ ਜ਼ਿਲ੍ਹਾ ਹੁਸ਼ਿਆਰਪੁਰ ਨੰਗਲ ਖੂੰਗਾ ਬੱਲਾਂ ਆਪਣੇ ਐਕਟੀਵਾ ‘ਤੇ ਪਿੰਡ ਜਾ ਰਿਹਾ ਸੀ ਤਾਂ ਅਚਾਨਕ ਕਰੇਸੀਆਂ ਨਾਕੇ ਦੇ ਸਾਹਮਣੇ ਉਨ੍ਹਾਂ ਦੀ ਐਕਟਿਵਾ ਬੰਦ ਹੋ ਗਈ ਤੇ ਸਕੂਟਰੀ ਦੀ ਮੋਹਰਲੀ ਬਰੇਕ ਲਗਾਉਣ ਕਾਰਨ ਦੋਨੇ ਅੌਰਤਾਂ ਰੋਡ ਦੇ ਵਿਚਾਲੇ ਡਿੱਗ ਗਈਆਂ, ਜਿਨ੍ਹਾਂ ਨੂੰ ਪਿੱਛੋਂ ਆ ਰਿਹਾ ਟਿੱਪਰ ਨੇ ਕੁੱਚਲ ਦਿਤਾ। ਟਿਪਰ ਨੰਬਰ ਪੀਬੀ-13-ਬੀਐੱਸ-9950 ਨੂੰ ਜਗਮੀਤ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਚਲਾ ਰਿਹਾ ਸੀ। ਭੋਗਪੁਰ ਥਾਣਾ ਦੇ ਏਐੱਸਆਈ ਰਾਮ ਕ੍ਰਿਸ਼ਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਟਿੱਪਰ ਦੇ ਡਰਾਈਵਰ ਨੂੰ ਮੌਕੇ ‘ਤੇ ਗਿ੍ਫ਼ਤਾਰ ਕਰ ਲਿਆ ਹੈ।