Jalandhar

ਜਲੰਧਰ ਚ ਟ੍ਰੈਵਲ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰੀ

ਜਲੰਧਰ ਛੋਟੀ ਬਾਰਾਦਰੀ ‘ਚ ਟ੍ਰੈਵਲ ਏਜੰਟ ਦਾ ਦਫ਼ਤਰ ਖੋਲ੍ਹਣ ਵਾਲੇ ਵਿਅਕਤੀ ‘ਤੇ ਕੁਝ ਲੋਕਾਂ ਨੇ ਧੋਖਾਧੜੀ ਦਾ ਦੋਸ਼ ਲਾਇਆ ਹੈ। ਦੋਸ਼ ਸੀ ਕਿ ਟ੍ਰੈਵਲ ਏਜੰਟ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ, ਨਾ ਹੀ ਪੈਸੇ ਵਾਪਸ ਕੀਤੇ ਤੇ ਨਾ ਹੀ ਦਸਤਾਵੇਜ਼ ਵਾਪਸ ਕੀਤੇ। ਇੰਨਾ ਹੀ ਨਹੀਂ ਟ੍ਰੈਵਲ ਏਜੰਟ ‘ਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਫਰਜ਼ੀ ਵੀਜ਼ਾ ਤੇ ਦਸਤਾਵੇਜ਼ ਦੇਣ ਦਾ ਵੀ ਦੋਸ਼ ਹੈ।

ਜਲੰਧਰ ਪੁਲਿਸ ਨੂੰ ਸ਼ਕਿਾਇਤ ਦੇ ਦਿੱਤੀ ਗਈ ਹੈ। ਪੀੜਤ ਹਰਪਿੰਦਰ ਸਿੰਘ ਵਾਸੀ ਅੰਮਿ੍ਤਸਰ ਨੇ ਦੱਸਿਆ ਕਿ ਉਨਾਂ੍ਹ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣਾ ਸੀ ਤੇ ਕਿਸੇ ਜਾਣਕਾਰ ਨੇ ਉਸ ਨੂੰ ਛੋਟੀ ਬਰਾਦਰੀ ਦੇ ਟ੍ਰੈਵਲ ਏਜੰਟ ਬਾਰੇ ਦੱਸਿਆ। ਜਦੋਂ ਉਹ ਉਸ ਨੂੰ ਮਿਲਿਆ ਤਾਂ ਉਸ ਨੇ ਉਸ ਨੂੰ ਵਿਦੇਸ਼ ਭੇਜਣ ਲਈ ਸਾਢੇ ਦਸ ਲੱਖ ਰੁਪਏ ਦੇ ਦਿੱਤੇ। ਉਸ ਨੇ ਵੀਜ਼ਾ ਤੇ ਹੋਰ ਦਸਤਾਵੇਜ਼ ਤਿਆਰ ਕਰ ਲਏ। ਉਹ ਵਾਰ-ਵਾਰ ਕਹਿੰਦਾ ਰਿਹਾ ਕਿ ਉਹ ਉਸ ਨੂੰ ਜਲਦੀ ਹੀ ਵਿਦੇਸ਼ ਭੇਜ ਦੇਵੇਗਾ। ਕਾਫੀ ਸਮਾਂ ਬੀਤ ਜਾਣ ‘ਤੇ ਜਦੋਂ ਉਸ ਨੇ ਵਿਦੇਸ਼ ਨਹੀਂ ਭੇਜਿਆ ਤਾਂ ਉਨਾਂ੍ਹ ਨੇ ਵੀਜ਼ਾ ਤੇ ਹੋਰ ਦਸਤਾਵੇਜ਼ ਚੈੱਕ ਕਰਵਾਏ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਸਾਰੇ ਫਰਜ਼ੀ ਨਿਕਲੇ। ਇਸ ਦੇ ਨਾਲ ਹੀ ਉਕਤ ਠੱਗ ਵੱਲੋਂ ਫਗਵਾੜਾ ਸਮੇਤ ਹੋਰ ਸ਼ਹਿਰਾਂ ਦੇ ਕਈ ਲੋਕਾਂ ਨੂੰ ਵੀ ਇਸੇ ਤਰਾਂ੍ਹ ਠੱਗਿਆ ਹੈ। ਜਿਵੇਂ ਹੀ ਉਸ ਨੂੰ ਇਸ ਬਾਰੇ ਪਤਾ ਲੱਗਾ ਤੇ ਟ੍ਰੈਵਲ ਏਜੰਟ ਨਾਲ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗਾ ਤੇ ਬਾਅਦ ‘ਚ ਦਫਤਰ ਬੰਦ ਕਰਕੇ ਫਰਾਰ ਹੋ ਗਿਆ।

Back to top button