ਜਲੰਧਰ ‘ਚ ਡੀਐਸਪੀ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ! ਗੋਲੀਆਂ ਮਾਰ ਕੇ ਕੀਤਾ ਗਿਆ ਕਤਲ?
A big revelation in the murder case of DSP in Jalandhar! Killed by shooting?

A big revelation in the murder case of DSP in Jalandhar! Killed by shooting?
ਜਲੰਧਰ ‘ਚ ਡੀਐਸਪੀ ਦਲਬੀਰ ਸਿੰਘ ਦੀ ਮੌਤ ਦੇ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸ ਦਈਏ ਕਿ ਪੁਲਿਸ ਨੂੰ ਡੀਐਸਪੀ ਦਲਬੀਰ ਸਿੰਘ ਦਿਓਲ ਦੀ ਲਾਸ਼ ਮਿਲੀ ਸੀ। ਡੀਐਸਪੀ ਦੀ ਲਾਸ਼ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ‘ਚ ਮਿਲੀ ਸੀ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ
ਸੂਤਰਾਂ ਅਨੁਸਾਰ ਹੁਣ ਇਸ ਮਾਮਲੇ ‘ਚ ਪੁਲਿਸ ਨੂੰ ਵੱਡੀ ਜਾਣਕਾਰੀ ਹੱਥ ਲੱਗੀ ਹੈ, ਜਿਸ ਤਹਿਤ ਡੀਐਸਪੀ ਦਾ ਕਤਲ ਕੀਤਾ ਗਿਆ ਹੈ। ਜਾਪਦਾ ਹੈ ਕਿ ਡੀਐਸਪੀ ਦਾ ਕਤਲ ਗੋਲੀਆਂ ਮਾਰ ਕੇ ਕੀਤਾ ਗਿਆ ਹੈ। ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੋਂ ਖੋਲ੍ਹ ਵੀ ਮਿਲੇ ਹਨ, ਜਿਸ ਤੋਂ ਬਾਅਦ ਮਾਮਲਾ ਸਨਸਨੀਖੇਜ਼ ਬਣਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਅਜੇ ਤੱਕ ਡੀਐਸਪੀ ਦਾ ਪੋਸਟਮਾਰਟਮ ਨਹੀਂ ਹੋਇਆ ਹੈ। ਇਸਦੇ ਨਾਲ ਹੀ ਜਲੰਧਰ ਪੁਲਿਸ ਦੀ ਲੋਕਾਂ ਪ੍ਰਤੀ ਸਿਕਿਉਰਿਟੀ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਹਨ।
A big revelation in the murder case of DSP in Jalandhar! Killed by shooting?
ਸੂਤਰਾਂ ਅਨੁਸਾਰ ਡੀਐਸਪੀ ਦਲਬੀਰ ਸਿੰਘ ਦੀ ਗਰਦਨ ‘ਚ ਗੋਲੀ ਵੱਜੀ ਹੈ ਅਤੇ ਮੌਕੇ ਤੋਂ 9 ਐਮਐਮ ਦੇ ਖੋਲ੍ਹ ਮਿਲੇ ਹਨ, ਜਿਸ ਤੋਂ ਬਾਅਦ ਮਾਮਲਾ ਸਨਸਨੀਖੇਜ ਹੋ ਗਿਆ ਹੈ। ਪੁਲਿਸ ਨੂੰ ਮਿਲੇ ਖੋਲਾਂ ਤੋਂ ਹੁਣ ਮਾਮਲੇ ‘ਚ ਸਵਾਲ ਖੜੇ ਹੁੰਦੇ ਹਨ ਕਿ ਜੇਕਰ ਡੀਐਸਪੀ ਦਾ ਗੋਲੀਆਂ ਨਾਲ ਕਤਲ ਹੋਇਆ ਹੈ ਤਾਂ ਫਿਰ ਕੌਣ, ਕਦੋਂ ਤੇ ਕਿੰਨੇ ਵਜੇ ਇਹ ਵਾਰਦਾਤ ਨੂੰ ਅੰਜਾਮ ਦੇ ਗਿਆ? ਡੀਐਸਪੀ ਦੀ ਕਿਸ ਨਾਲ ਦੁਸ਼ਮਣੀ ਸੀ, ਜਿਸ ਨੇ ਉਸ ਦਾ ਕਤਲ ਕੀਤਾ?