ਜਲੰਧਰ ‘ਚ ਡੇਢ ਕਰੋੜ ਦੀ ਕੋਠੀ ਬਣਾ ਰਹੇ ਪਾਕਿਸਤਾਨੀ ਜਾਸੂਸੀ ਨੂੰ ਕੀਤਾ ਗ੍ਰਿਫਤਾਰ
Pakistani spy arrested for building a house worth Rs 1.5 crore in Jalandhar


ਪੰਜਾਬ ਪੁਲਸ ਦੀ ਮਦਦ ਨਾਲ ਗੁਜਰਾਤ ਪੁਲਸ ਨੇ ਜਲੰਧਰ ਦੇ ਭਾਰਗੋ ਕੈਂਪ ਇਲਾਕੇ ’ਚ ਛਾਪੇਮਾਰੀ ਦੌਰਾਨ ਇਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਪੁਲਸ ਦੀ ਮਦਦ ਨਾਲ ਪੁਲਸ ਮੁਲਜ਼ਮ ਤੱਕ ਪਹੁੰਚੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਵਾਪਸ ਚਲੀ ਗਈ। ਗੁਜਰਾਤ ਪੁਲਸ ਤੇ ਭਾਰਗੋ ਕੈਂਪ ਦੀ ਪੁਲਸ ਨੇ ਅਵਤਾਰ ਨਗਰ ’ਚ ਛਾਪਾ ਮਾਰਿਆ ਤੇ ਪਾਕਿਸਤਾਨੀ ਜਾਸੂਸ ਮੁਹੰਮਦ ਮੁਰਤਜ਼ਾ ਅਲੀ ਨੂੰ ਗ੍ਰਿਫ਼ਤਾਰ ਕੀਤਾ।

ਉਸ ਦੇ ਕਬਜ਼ੇ ’ਚੋਂ ਚਾਰ ਮੋਬਾਈਲ ਫੋਨ ਤੇ ਤਿੰਨ ਮੋਬਾਈਲ ਸਿਮ ਕਾਰਡ ਵੀ ਜ਼ਬਤ ਕੀਤੇ ਗਏ ਹਨ। ਅਲੀ ਗਾਂਧੀ ਨਗਰ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਜਦ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਹੋਈ ਸੀ, ਤਾਂ ਪਾਕਿਸਤਾਨ ’ਚ ਭਾਰਤੀ ਨਿਊਜ਼ ਚੈਨਲ ਆਦਿ ਬੰਦ ਕਰ ਦਿੱਤੇ ਗਏ ਸਨ ਪਰ ਅਲੀ ਨੇ ਇਕ ਐਪ ਬਣਾਈ, ਜਿਸ ਤੇ ਸਾਰੇ ਭਾਰਤੀ ਨਿਊਜ਼ ਚੈਨਲ ਚੱਲਦੇ ਸਨ, ਜਿਸ ਰਾਹੀਂ ਪਾਕਿਸਤਾਨ ਦੀ ਆਈਐੱਸਆਈ ਭਾਰਤ ਅੰਦਰ ਚੱਲ ਰਹੇ ਹਾਲਾਤ ਤੇ ਨਜ਼ਰ ਰੱਖ ਰਹੀ ਸੀ। ਇਸ ਐਪ ਨੂੰ ਪ੍ਰਦਾਨ ਕਰਨ ਲਈ ਅਲੀ ਨੇ ਪਾਕਿਸਤਾਨ ਤੋਂ ਬਹੁਤ ਸਾਰੇ ਪੈਸੇ ਵੀ ਮੰਗੇ।
ਗੁਜਰਾਤ ਪੁਲਸ ਅਨੁਸਾਰ ਅਲੀ ਨੇ ਹਾਲ ਹੀ ’ਚ 25 ਮਰਲੇ ਦਾ ਇਕ ਪਲਾਟ ਖਰੀਦਿਆ ਸੀ ਜਿਸ ਤੇ ਉਹ 1.5 ਕਰੋੜ ਰੁਪਏ ਖਰਚ ਕਰ ਕੇ ਇਕ ਆਲੀਸ਼ਾਨ ਘਰ ਬਣਾ ਰਿਹਾ ਸੀ
