Jalandhar

ਜਲੰਧਰ ‘ਚ ਡੋਲੀ ਵਾਲੀ ਲਿਮੋਜ਼ਿਨ ਕਾਰ ਨੂੰ ਪੁਲਿਸ ਨੇ ‘ਸ਼ਗਨ’ ਪਾ ਕੇ ਕੱਟਿਆ ਮੋਟਾ ਚਲਾਨ

Police slapped hefty challan on limousine car with 'Shagun' in Jalandhar

ਜਲੰਧਰ ਦੇ ਰਾਮਾਮੰਡੀ ਦੀ ਦਕੋਹਾ ਚੌਕੀ ਦੀ ਪੁਲਿਸ ਨੇ ਰਾਤ ਨੂੰ ਵਿਆਹ ਲਈ ਜਾ ਰਹੀ ਇੱਕ ਲਿਮੋਜ਼ਿਨ ਗੱਡੀ ਦਾ ਚਲਾਨ ਕੀਤਾ ਹੈ। ਉਕਤ ਗੱਡੀ ਦੇ ਸਾਰੇ ਸ਼ੀਸ਼ੇ ਕਾਲੇ ਸਨ ਜਿਸ ਕਾਰਨ ਇਹ ਕਾਰਵਾਈ ਕੀਤੀ ਗਈ। ਲਿਮੋਜ਼ਿਨ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਤੇ ਵਿਆਹ ਲਈ ਲਾੜੇ ਨੂੰ ਲੈਣ ਜਾ ਰਹੀ ਸੀ ਪਰ ਰਸਤੇ ਵਿੱਚ ਪੁਲਿਸ ਨੇ ਕਾਰ ਰੋਕ ਕੇ ਚਲਾਨ ਕਰ ਦਿੱਤਾ।

ਜਾਣਕਾਰੀ ਅਨੁਸਾਰ ਇਹ ਪੂਰੀ ਘਟਨਾ ਕਾਕੀਪਿੰਡ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ। ਇਹ ਨਾਕਾਬੰਦੀ ਥਾਣਾ ਰਾਮਾਮੰਡੀ ਦੀ ਦਕੋਹਾ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ ਵੱਲੋਂ ਕੀਤੀ ਗਈ ਸੀ। ਜਿੱਥੇ ਉਕਤ ਵਾਹਨ ਦਾ ਚਲਾਨ ਕੱਟਿਆ ਗਿਆ। ਸਬ-ਇੰਸਪੈਕਟਰ ਨਰਿੰਦਰ ਮੋਹਨ ਨੇ ਦੱਸਿਆ ਕਿ ਬਿਨਾਂ ਮਨਜ਼ੂਰੀ ਤੋਂ ਕਾਰ ਦੇ ਚਾਰੇ ਪਾਸੇ ਕਾਲੇ ਸ਼ੀਸ਼ੇ ਲੱਗੇ ਹੋਏ ਸਨ। ਸਾਰੇ ਸ਼ੀਸ਼ੇ ਫਿਲਮ ਨਾਲ ਢੱਕੇ ਹੋਏ ਸਨ। ਜਿਵੇਂ ਹੀ ਉਕਤ ਵਾਹਨ ਨਾਕੇ ਤੋਂ ਲੰਘਦਿਆਂ ਦੇਖਿਆ ਤਾਂ ਤੁਰੰਤ ਰੋਕ ਲਿਆ ਗਿਆ।

ਦੱਸ ਦਈਏ ਕਿ ਜਦੋਂ ਕਾਰ ਦਾ ਚਲਾਨ ਕੱਟਿਆ ਗਿਆ ਤਾਂ ਕਾਰ ‘ਚ ਸਿਰਫ ਡਰਾਈਵਰ ਹੀ ਸੀ। ਜਦੋਂ ਡਰਾਈਵਰ ਨੂੰ ਕਾਰ ਦੇ ਕਾਲੇ ਸ਼ੀਸ਼ਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕਿਆ ਜਿਸ ਕਾਰਨ ਉਸ ਦਾ ਚਲਾਨ ਕੱਟਿਆ ਗਿਆ। ਜਾਣਕਾਰੀ ਅਨੁਸਾਰ ਲਿਮੋਜ਼ਿਨ ਕਾਰ ਦਾ ਡਰਾਈਵਰ ਜੰਡੂ ਸਿੰਘਾ ਵੱਲ ਜਾ ਰਿਹਾ ਸੀ। ਦਕੋਹਾ ਚੌਕੀ ਦੇ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਠੋਸ ਦਸਤਾਵੇਜ਼ ਨਾ ਦਿਖਾ ਸਕਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ।

Back to top button