Jalandhar
ਜਲੰਧਰ ‘ਚ ਤੜਕਸਾਰ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਤ,ਧੀ ਦੇ ਵਿਆਹ ਲਈ ਲੈਣ ਗਏ ਸੀ ਸਬਜ਼ੀ
A painful road accident in Jalandhar early today, father and son died, today they went to buy vegetables for their daughter's wedding.
ਜਲੰਧਰ/ ਐਮ ਐਸ ਚਾਹਲ
ਜਲੰਧਰ ਸ਼ਹਿਰ ਚ ਅੱਜ ਤੜਕੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਬਾਈਕ ਸਵਾਰ ਪਿਓ-ਪੁੱਤ ਦੀ ਮੌਤ ਹੋ ਗਈ ਇਹ ਹਾਦਸਾ ਇਨਾਂ ਭਿਆਨਕ ਸੀ ਦੋਨਾਂ ਲਾਸ਼ਾਂ ਦੇ ਕਈ ਟੁਕੜੇ-ਟੁਕੜੇ ਹੋ ਗਏ। ਪਤਾ ਕਿ ਘਰ ‘ਚ ਅੱਜ ਭਤੀਜੀ ਦਾ ਵਿਆਹ ਹੋਣ ਕਾਰਨ ਪਿਉ-ਪੁੱਤਰ ਮਕਸੂਦਾਂ ਮੰਡੀ ਤੋਂ ਸਬਜ਼ੀ ਲੈਣ ਜਾ ਰਹੇ ਸਨ ਪਰ ਦੋਆਬਾ ਸਕੂਲ ਨੇੜੇ ਕੂੜੇ ਦੇ ਢੇਰ ਨੇੜੇ ਦੋਵਾਂ ਬਾਈਕ ਸਵਾਰਾਂ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ ਅਤੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਪੁੱਤਰ ਤਰਨਜੀਤ ਸਿੰਘ ਅਤੇ ਉਸਦੇ ਪਿਤਾ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਿਆ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜੇ ਚ ਲੈ ਕੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿਤੀ ਗਈ ਹੈ