
ਜਲੰਧਰ ‘ਚ ਮਹੰਤ ਦੀ ਗੋਲੀ ਮਾਰ ਕੇ ਹੱਤਿਆ
ਜਲੰਧਰ ਦੇ ਰਾਮਾਮੰਡੀ ਦੇ ਏਕਤਾ ਨਗਰ ਨੇੜੇ ਸੋਮਵਾਰ ਦੇਰ ਰਾਤ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਮਹੰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੇਰ ਰਾਤ ਪੁਲੀਸ ਨੇ ਕਾਤਲ ਦੀ ਪਛਾਣ ਕਰ ਲਈ। ਮ੍ਰਿਤਕਾ ਦੀ ਪਛਾਣ ਅਲੀਸ਼ਾ ਮਹੰਤ ਉਰਫ ਆਲੂ ਉਰਫ ਰੋਹਿਤ ਵਜੋਂ ਹੋਈ ਹੈ। ਪੁਲੀਸ ਨੇ ਦੇਰ ਰਾਤ ਆਲੂ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਇਸ ਦੇ ਨਾਲ ਹੀ ਮਾਮਲੇ ‘ਚ ਪੁਲਿਸ ਨੇ ਬਿੱਲਾ ਨਾਮ ਦੇ ਵਿਅਕਤੀ ਦੇ ਖਿਲਾਫ ਧਾਰਾ 302 (ਕਤਲ), 452 (ਘਰ ‘ਚ ਦਾਖਲ ਹੋ ਕੇ ਹਮਲਾ), ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੇਰ ਰਾਤ ਤੱਕ ਮੁਲਜ਼ਮਾਂ ਦੀ ਭਾਲ ਜਾਰੀ ਸੀ।