Jalandhar

ਜਲੰਧਰ ‘ਚ ਹੋਈ ਫਾਇਰਿੰਗ, ਇਕ ਨੌਜਵਾਨ ਗੰਭੀਰ ਜ਼ਖ਼ਮੀ, ਮੁਲਜ਼ਮ ਫ਼ਰਾਰ, ਪਿਆ ਭੜਥੂ

ਜਲੰਧਰ ਦੇਰ ਰਾਤ ਰਾਜਾ ਸਈਪੁਰੀਆ ਨੇ ਦਾਦਾ ਕਾਲੋਨੀ ਵਿਖੇ ਘਰੇਲੂ ਵਿਵਾਦ ਕਾਰਨ ਪਹਿਲਾਂ ਆਪਣੇ ਭਤੀਜੇ ਨਾਲ ਕੁੱਟਮਾਰ ਕੀਤੀ ਤੇ ਬਾੱਦ ‘ਚ ਗਲੀ ‘ਚ ਆ ਕੇ ਰਾਹ ਜਾਂਦੇ ਇਕ ਨੌਜਵਾਨ ਨੂੰ ਗੋਲ਼ੀ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਰਾਜਾ ਸਈਪੁਰੀਆ ਨੇ ਇਕ ਦਰਜਨ ਤੋਂ ਜ਼ਿਆਦਾ ਗੋਲ਼ੀਆਂ ਚਲਾਈਆਂ, ਜਿਨ੍ਹਾਂ ‘ਚੋਂ ਪੁਲਿਸ ਨੂੰ ਜ਼ਿਆਦਾਤਰ ਖੋਲ ਮਿਲ ਗਏ ਹਨ। ਪੁਲਿਸ ਨੇ ਰਾਜਾ ਸਈਪੁਰੀਆ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਉਸ ਦਾ ਪੁੱਤਰ ਤੇ ਪੰਜ ਹੋਰ ਮੁਲਜ਼ਮ ਫ਼ਰਾਰ ਹੋ ਗਏ।

ਜਾਣਕਾਰੀ ਅਨੁਸਾਰ ਰਾਜਾ ਸਈਪੁਰੀਆ ਆਪਣੇ ਪੁੱਤਰ ਤੇ ਚਾਰ-ਪੰਜ ਜਣਿਆਂ ਨਾਲ ਆਪਣੇ ਪੁਸਤੈਨੀ ਘਰ ਆਇਆ ਹੋਇਆ ਸੀ। ਉਸ ਦਾ ਆਪਣੇ ਭਤੀਜੇ ਬਿੱਲੇ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਦੋਵਾਂ ਧਿਰਾਂ ‘ਚ ਹੱਥੋਪਾਈ ਹੋ ਗਈ। ਇਸ ਤੋਂ ਬਾਅਦ ਰਾਜਾ ਸਈਪੁਰੀਆ ਘਰੋਂ ਬਾਹਰ ਆ ਗਿਆ ਤੇ ਹਵਾਈ ਫਾਇਰ ਕਰਨ ਲੱਗ ਪਿਆ। ਇਸ ਦੌਰਾਨ ਮੁਹੱਲੇ ਵਿਚੋਂ ਲੰਘ ਰਹੇ ਹੈਪੀ ਨੂੰ ਰੋਕ ਕੇ ਉਸ ਦੀ ਬਾਂਹ ‘ਤੇ ਗੋਲ਼ੀ ਮਾਰ ਦਿੱਤੀ, ਜਿਸ ਨਾਲ ਹੈਪੀ ਗੰਭੀਰ ਜ਼ਖ਼ਮੀ ਹੋ ਗਿਆ। ਇਲਾਕੇ ‘ਚ ਗੋਲ਼ੀਆਂ ਦੀ ਆਵਾਜ਼ ਸੁਣ ਕੇ ਲੋਕਾਂ ‘ਚ ਦਹਿਸ਼ਤ ਫੈਲ ਗਈ। ਗੋਲ਼ੀਆਂ ਦੀ ਆਵਾਜ਼ ਸੁਣਦਿਆਂ ਦੀ ਲੋਕ ਘਰਾਂ ਵਿਚ ਚਲੇ ਗਏ ਤੇ ਦਰਵਾਜ਼ੇ ਬੰਦ ਕਰ ਲਏ, ਜਦਕਿ ਰਾਜਾ ਸਈਪੁਰੀਆ ਗਲੀ ਵਿਚ ਖੜ੍ਹਾ ਲਲਕਾਰੇ ਮਾਰਦਾ ਰਿਹਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-8 ਦੇ ਮੁਖੀ ਪ੍ਰਦੀਪ ਸਿੰਘ, ਥਾਣਾ-1 ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ, ਥਾਣਾ ਤਿੰਨ ਦੇ ਮੁਖੀ ਇੰਸਪੈਕਟਰ ਰਾਜੇਸ਼ ਸ਼ਰਮਾ ਮੌਕੇ ‘ਤੇ ਪੁੱਜੇ ਤੇ ਰਾਜਾ ਸਈਪੁਰੀਆ ਨੂੰ ਗਿ੍ਫ਼ਤਾਰ ਕਰ ਲਿਆ।

Leave a Reply

Your email address will not be published.

Back to top button