Jalandhar
ਜਲੰਧਰ ‘ਚ ਨਿਗਮ ਅਧਿਕਾਰੀਆ ਦੀ ਮਿਲੀਭੁਗਤ ਨਾਜਾਇਜ਼ ਕਾਲੋਨੀ ‘ਚ ਨਜਾਇਜ ਬਣ ਰਹੀਆਂ ਕੋਠੀਆਂ, ਸਰਕਾਰ ਨੂੰ ਲੱਖਾਂ ਦਾ ਚੂਨਾ

ਜਲੰਧਰ ‘ਚ ਨਿਗਮ ਅਧਿਕਾਰੀਆ ਦੀ ਮਿਲੀਭੁਗਤ ਨਾਜਾਇਜ਼ ਕਾਲੋਨੀ ‘ਚ ਨਜਾਇਜ ਬਣ ਰਹੀਆਂ ਕੋਠੀਆਂ, ਸਰਕਾਰ ਨੂੰ ਲੱਖਾਂ ਦਾ ਚੂਨਾ
ਨਗਰ ਨਿਗਮ ਜਲੰਧਰ ‘ਚ ਨਾਜਾਇਜ਼ ਉਸਾਰੀਆਂ ‘ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਜਿਸ ਕਾਰਨ ਸ਼ਹਿਰ ਅਤੇ ਸ਼ਹਿਰ ਦੇ ਬਾਹਰਵਾਰ ਨਜਾਇਜ਼ ਉਸਾਰੀਆਂ ਹੋ ਰਹੀਆਂ ਹਨ। ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਨਿਗਮ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ। ਤਾਜ਼ਾ ਮਾਮਲਾ ਨਾਗਰਾ ਦੇ ਸ਼ਿਵ ਨਗਰ ਰੇਲਵੇ ਫਾਟਕ ਨੇੜੇ ਹੋ ਰਹੀ ਨਾਜਾਇਜ਼ ਉਸਾਰੀ ਨਾਲ ਸਬੰਧਤ ਹੈ।
ਆਰਟੀਆਈ ਕਾਰਕੁਨ ਰਵੀ ਛਾਬੜਾ ਨੇ ਨਿਗਮ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਨਾਗਰਾ ਵਿੱਚ ਸ਼ਿਵ ਨਗਰ ਰੇਲਵੇ ਫਾਟਕ ਨੇੜੇ ਨਾਜਾਇਜ਼ ਕਲੋਨੀ ਵਿੱਚ ਲਗਾਤਾਰ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ਤੋਂ ਬਾਅਦ ਵੀ ਏ.ਐਮ.ਟੀ.ਪੀ ਅਤੇ ਏ.ਟੀ.ਪੀ ਇਸ ਗੈਰ-ਕਾਨੂੰਨੀ ਕਲੋਨੀ ਅਤੇ ਨਾਜਾਇਜ਼ ਉਸਾਰੀ ‘ਤੇ ਕੋਈ ਕਾਰਵਾਈ ਨਹੀਂ ਕਰ ਰਹੇ ਹਨ।