Jalandhar
ਜਲੰਧਰ ‘ਚ ਪੁਲਿਸ ਤੋਂ ਡਰੋਂ ਭੱਜੇ ਲੁਟੇਰੇ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ ਤੇ ਦੂਜਾ ਜ਼ਖ਼ਮੀ
In Jalandhar, robbers ran away from the police in fear of an accident, one died and the other was seriously injured
ਜਲੰਧਰ-ਅੰਮ੍ਰਿਤਸਰ ਮਾਰਗ ‘ਤੇ ਪੈਂਦੇ ਬਿਧੀਪੁਰ ਨੇੜੇ ਸੜਕ ਹਾਦਸੇ ‘ਚ ਇਕ ਲੁਟੇਰੇ ਦੀ ਮੌਤ ਹੋ ਗਈ ਜਦਕਿ ਦੂਜਾ ਲੁਟੇਰਾ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸੰਬੰਧੀ ਥਾਣਾ ਮਕਸੂਦਾਂ ਦੇ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਜਦੋਂ ਉਹ ਮੌਕੇ ‘ਤੇ ਪੁੱਜੇ ਤਾਂ ਦੇਖਿਆ ਕਿ ਲੁਟੇਰਿਆਂ ਦੀ ਐਕਟਿਵਾ ਸੜਕ ਕਿਨਾਰੇ ਖੜ੍ਹੀ ਹੈ ਜੋ ਕਿ ਸੜਕ ਪਾਰ ਕਰ ਕੇ ਫਰਾਰ ਹੋਣ ਲਈ ਤੇਜ਼ੀ ਨਾਲ ਗਏ ਤੇ ਹਾਦਸੇ ਦਾ ਸ਼ਿਕਾਰ ਹੋ ਗਏ।