PoliticsPunjab

ਜਲੰਧਰ ‘ਚ ਪੁਲਿਸ ਮੁਲਾਜ਼ਮ ‘ਤੇ ਨਕਲੀ ਨਾਕਾ ਲਗਾ ਕੇ ਵਸੂਲੀ ਕਰਨ ਦੇ ਦੋਸ਼, ਵੀਡੀਓ ਵਾਇਰਲ

Policeman in Jalandhar accused of collecting extortion by setting up fake checkpoints, video goes viral

Policeman in Jalandhar accused of collecting extortion by setting up fake checkpoints, video goes viral

ਜਲੰਧਰ ਦੇ PIMS ਹਸਪਤਾਲ ਦੇ ਸਾਹਮਣੇ ਬਣੀ ਮਾਰਕੀਟ ਵਿੱਚ ਨੌਜਵਾਨਾਂ ਦੀ ਇੱਕ ਪੁਲਿਸ ਮੁਲਾਜ਼ਮ ਨਾਲ ਬਹਿਸ ਹੋ ਗਈ। ਨੌਜਵਾਨਾਂ ਨੇ ਨਾਜਾਇਜ਼ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਪੁਲਿਸ ਮੁਲਾਜ਼ਮ ਅਤੇ ਉਸ ਦੇ ਸਾਥੀਆਂ ਦੀ ਵੀਡੀਓ ਬਣਾ ਲਈ। ਨੌਜਵਾਨਾਂ ਨੇ ਇਲਜ਼ਾਮ ਲਗਾਇਆ ਕਿ ਇੱਕ ਸ਼ਿਵ ਸੈਨਾ ਆਗੂ ਦਾ ਗੰਨਮੈਨ ਦੋ ਸਿਵਲ ਕੱਪੜਿਆਂ ਵਾਲੇ ਨੌਜਵਾਨਾਂ ਨੂੰ ਨਾਲ ਲੈ ਕੇ ਨਾਕਾ ਲਗਾ ਕੇ ਖੜ੍ਹਾ ਸੀ। ਉਹ ਪਹਿਲਾਂ ਚਾਲਾਨ ਕੱਟਣ ਦਾ ਡਰਾਵਾ ਦੇਣ ਲੱਗਾ ਅਤੇ ਬਾਅਦ ਵਿੱਚ ‘ਲੈ ਦੇ ਕੇ’ ਮਾਮਲਾ ਰਫ਼ਾ-ਦਫ਼ਾ ਕਰਨ ਦੀ ਗੱਲ ਕਰਨ ਲੱਗਾ। ਜਦੋਂ ਨੌਜਵਾਨਾਂ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਉਹ ਉੱਥੋਂ ਭੱਜਣ ਲੱਗਾ।

 

ACP ਨੇ ਕਾਂਸਟੇਬਲ ਨੂੰ ਕੀਤਾ ਲਾਈਨ ਹਾਜ਼ਰ

ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ACP ਮਾਡਲ ਟਾਊਨ ਪਰਮਿੰਦਰ ਸਿੰਘ ਨੇ ਐਕਸ਼ਨ ਲੈਂਦਿਆਂ ਕਾਂਸਟੇਬਲ ਮਨੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ACP ਨੇ ਦੱਸਿਆ ਕਿ ਕਾਂਸਟੇਬਲ ਮਨੀ ਕਿਸੇ ਪ੍ਰਾਈਵੇਟ ਵਿਅਕਤੀ ਦੀ ਸੁਰੱਖਿਆ ਡਿਊਟੀ ‘ਤੇ ਤਾਇਨਾਤ ਸੀ। ਮਾਮਲਾ ਧਿਆਨ ਵਿੱਚ ਆਉਣ ‘ਤੇ ਤੁਰੰਤ ਕਾਰਵਾਈ ਕੀਤੀ ਗਈ ਹੈ।

Back to top button