Jalandhar

ਜਲੰਧਰ ‘ਚ ਤੜਕਸਾਰ ਹੋਈ ਫਾਇਰਿੰਗ, 2 ਨੌਜਵਾਨਾਂ ਦਾ ਗੋਲ਼ੀ ਮਾਰ ਕੇ ਕਤਲ, ਪਿਆ ਭੜਥੂ

Two youths shot dead in Jalandhar

ਜਲੰਧਰ :  ਅਮਨਦੀਪ ਸਿੰਘ ਰਾਜਾ/ ਮਨਜੋਤ ਚਾਹਲ 

ਜਲੰਧਰ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਲੰਬਾ ਪਿੰਡ ਅਧੀਨ ਪੈਂਦੇ ਸ਼ਹੀਦ ਊਧਮ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇਰ ਰਾਤ ਤੱਕ ਦੋਸਤਾਂ ਨੇ ਇਕੱਠੇ ਹੋ ਕੇ ਸ਼ਰਾਬ ਪੀਤੀ ਸੀ। ਪਰ ਸਵੇਰੇ ਤੜਕੇ ਹੀ ਆਪਸ ਵਿੱਚ ਬਹਿਸ ਹੋ ਗਈ। ਜਿਸ ਤੋਂ ਬਾਅਦ ਦੋਸਤਾਂ ਵਿਚਾਲੇ ਝਗੜਾ ਇੰਨਾ ਵਧ ਗਿਆ ਕਿ ਉਨ੍ਹਾਂ ਨੇ ਇਕ-ਦੂਜੇ ‘ਤੇ ਗੋਲੀਆਂ ਚਲਾ ਦਿੱਤੀਆਂ।

ਲੰਮਾਂ ਪਿੰਡ ਇਲਾਕੇ ‘ਚ ਘਰ ਦੇ ਅੰਦਰ ਸੁੱਤੇ ਪਏ ਦੋ ਨੌਜਵਾਨਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਹ ਦੋਵੇਂ ਨੌਜਵਾਨ ਇਕ ਦੋਸਤ ਦੇ ਘਰ ਸੌਂ ਰਹੇ ਸਨ ਤਾਂ ਹਮਲਾਵਰ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪੁੱਜੀ। 

 

ਰਾਮਾ ਮੰਡੀ ਥਾਣਾ ਦੀ ਪੁਲਿਸ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਇਸ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਸ਼ਿਵ ਵਾਸੀ ਮੋਤਾ ਸਿੰਘ ਨਗਰ ਅਤੇ ਵਿਨੈ ਤਿਵਾੜੀ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ।ਮੀਡੀਆ ਰਿਪੋਰਟਾਂ ਮੁਤਾਬਿਕ ਫਾਇਰਿੰਗ ਦੀ ਇਹ ਘਟਨਾ ਲੰਮਾ ਪਿੰਡ ਦੇ ਸ਼ਹੀਦ ਊਧਮ ਸਿੰਘ ਨਗਰ ਨੇੜੇ ਸਥਿਤ ਸ਼ੈਲਾਨੀ ਮਾਤਾ ਦੇ ਮੰਦਿਰ ਕੋਲ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 7 ਤੋਂ 8 ਫਾਇਰ ਹੋ ਹਨ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਏਸੀਪੀ ਨਾਰਥ ਰਿਸ਼ਭ ਭੋਲਾ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਹਾਸਿਲ ਕੀਤੀ ਹੈ। 

Back to top button