
ਜਲੰਧਰ / ਐਸ ਐਸ ਚਾਹਲ
ਜਲੰਧਰ ਦੇ ਲਾਂਬੜਾ ਥਾਣਾ ਅਧੀਨ ਪੈਂਦੇ ਪਿੰਡ ਅਲੀਚੱਕ ਵਿੱਚ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿੱਚ ਝੜਪ ਹੋ ਗਈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਕੀਤੀ ਗਈ। ਇੱਕ ਪਾਸੇ ਤੋਂ ਦੋ ਚਚੇਰੇ ਭਰਾਵਾਂ ਅਤੇ ਦੂਜੇ ਪਾਸੇ ਤੋਂ ਇੱਕ ਨੌਜਵਾਨ ਨੂੰ ਗੋਲੀ ਲੱਗੀ ਹੈ।
ਲਾਂਬੜਾ ਥਾਣਾ ਦੇ ਅਧੀਨ ਪੈਂਦੇ ਪਿੰਡ ਆਲੀ ਚੱਕ ਚ ਦੇਰ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਚ ਸਵਾਰ ਜਾ ਰਹੇ ਦੋ ਭਰਾਵਾਂ ਦੇ ਉੱਤੇ ਚੱਲੀਆਂ ਗੋਲੀਆਂ ਇੱਕ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਜਿਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਭਰਾ ਮਨਿੰਦਰ ਸਿੱਧੂ ਪੁੱਤਰ ਕੁਲਵਿੰਦਰ ਸਿੱਧੂ ਵਾਸੀ ਪਿੰਡ ਆਲ਼ੀ ਚੱਕ। ਉਹਨਾਂ ਦੱਸਿਆ ਕਿ ਮਨਜਿੰਦਰ ਸਿੰਘ ਸਿੱਧੂ ਅਤੇ ਉਸ ਦਾ ਸਾਥੀ ਸਨੀ ਜੋ ਕਾਰ ਵਿੱਚ ਸਵਾਰ ਸਨ ਜਿਨਾਂ ਤੇ ਪਿੰਡ ਦੇ ਵਿੱਚ ਹੀ ਪੁਰਾਣੀ ਰੰਜਿਸ਼ ਦੇ ਚਲਦਿਆਂ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੌਰਾਨ ਕਾਰ ਤੇ ਤਿੰਨ ਤੋਂ ਚਾਰ ਫਾਇਰ ਹੋਏ ਹਨ ਅਤੇ ਜਿਸ ਦੌਰਾਨ ਐਡਵੋਕੇਟ ਮਨਜਿੰਦਰ ਸਿੱਧੂ ਜਖਮੀ ਹੋ ਗਏ ਹਨ। ਜੋ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹਨ।
ਦੱਸਣ ਯੋਗ ਹੈ ਕਿ ਮਨਜਿੰਦਰ ਸਿੰਘ ਸਿੱਧੂ ਪੁਰਾਣੀ ਰੰਜਛ ਦੇ ਚਲਦਿਆਂ ਪਹਿਲਾਂ ਵੀ ਜੇਲ ਚੋਂ ਜ਼ਮਾਨਤ ਤੇ ਬਾਹਰ ਆਇਆ ਹੈ ਜਿਸ ਦੌਰਾਨ ਇਹ ਫਿਰ ਤੋਂ ਇੱਕ ਵਾਰ ਚੱਲੀਆਂ ਗੋਲੀਆਂ।ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕਾਰ ਵਿੱਚ ਸਵਾਰ ਸਾਥੀ ਸਨੀ ਜੋ ਹੈ ਲਾਪਤਾ।
ਨਛੱਤਰ ਸਿੰਘ ਵਾਸੀਆਂ ਲਈ ਚੱਕ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਲਵਪ੍ਰੀਤ ਅਤੇ ਭਤੀਜੇ ਗੁਰਪ੍ਰੀਤ ਉੱਪਰ ਪਿੰਡ ਦੇ ਹੀ ਮਨਿੰਦਰ ਸਿੰਘ ਸਿੱਧੂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਜਿਸ ਦੌਰਾਨ ਪਰਿਵਾਰਿਕ ਮੈਂਬਰਾਂ ਵੱਲੋਂ ਲਵਪ੍ਰੀਤ ਸਿੰਘ ਅਤੇ ਗੁਰਪ੍ਰੀਤ ਨੂੰ ਜਲੰਧਰ ਦੇ ਨਿੱਜੀ ਸੂਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਅੱਜ ਤੋਂ ਦੋ ਸਾਲ ਪਹਿਲਾਂ ਵੀ ਉਹਨਾਂ ਦੇ ਪੁੱਤਰ ਲਵਪ੍ਰੀਤ ਤੇ ਮਨਿੰਦਰ ਸਿੰਘ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਚ ਮਾਨਯੋਗ ਅਦਾਲਤ ਨੇ ਮਨਿੰਦਰ ਸਿੰਘ ਸਿੱਧੂ ਨੂੰ ਜੇਲ੍ਹ ਭੇਜ ਦਿੱਤਾ ਸੀ ਜਿਸ ਨੇ ਜੇਲ ਤੋਂ ਜਮਾਨਤ ਤੇ ਬਾਹਰ ਆ ਕੇ ਇੱਕ ਵਾਰ ਉਹਨਾਂ ਦੇ ਪੁੱਤਰ ਉੱਪਰ ਲਵਪ੍ਰੀਤ ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਦੌਰਾਨ ਉਹਨਾਂ ਦੇ ਪੁੱਤਰ ਲਵਪ੍ਰੀਤ ਸਿੰਘ ਦੇ ਸਿਰ ਵਿੱਚ ਗੋਲੀ ਲੱਗੀ ਹੈ ਅਤੇ ਗੁਰਪ੍ਰੀਤ ਦੇ ਹੱਥ ਤੇ ਲੱਗੀ ਹੋਈ। ਉਹਨਾਂ ਦੱਸਿਆ ਕਿ ਦੋਨਾਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।
ਡੀਐਸਪੀ ਬਲਵੀਰ ਸਿੰਘ ਸੰਧੂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪਿੰਡ ਆਲ਼ੀ ਚੱਕ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਦੋਵਾਂ ਧਿਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਘਟਨਾ ਦੌਰਾਨ ਮਨਜਿੰਦਰ ਸਿੰਘ ਸਿੱਧੂ ਪੁੱਤਰ ਕੁਲਵਿੰਦਰ ਸਿੰਘ ਸਿੰਧੂ ਅਤੇ ਲਵਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਗੁਰਪ੍ਰੀਤ ਜ਼ੋ ਨਛੱਤਰ ਸਿੰਘ ਦਾ ਭਤੀਜਾ ਜ਼ਖ਼ਮੀ ਹੋਏ ਹਨ। ਦੋਵੇਂ ਧਿਰਾਂ ਦੇ ਜ਼ਖ਼ਮੀ ਨੌਜਵਾਨਾਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਜਲੰਧਰ ਦੇ ਵੱਖ ਵੱਖ ਨਿਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਦੋਵਾਂ ਧਿਰਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਹੁੰਗਰਾਲੇ ਜਾ ਰਹੇ ਹਨ।