
ਜਲੰਧਰ ‘ਚ ਫੁੱਟਬਾਲ ਕੋਚ ਵਲੋਂ ਪਿਆਰ ‘ਚ ਠੁਕਰਾਉਣ ‘ਤੇ ਮਹਿਲਾ ਕੋਚ ਨੇ ਕੀਤੀ ਖ਼ੁਦਕੁਸ਼ੀ
ਜਲੰਧਰ ਦੇ ਪਿੰਡ ਸਮਰਾਵਾਂ ‘ਚ ਫੁੱਟਬਾਲ ਕੋਚ ਦੇ ਪਿਆਰ ‘ਚ ਠੁਕਰਾਉਣ ‘ਤੇ ਉਸ ਦੀ ਸਾਥੀ ਮਹਿਲਾ ਕੋਚ ਨੇ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ। ਪੁਲਿਸ ਨੇ ਮਹਿਲਾ ਕੋਚ ਹਰਦੀਪ ਕੌਰ ਦੀ ਮਾਂ ਕਮਲਜੀਤ ਕੌਰ ਦੇ ਬਿਆਨ ‘ਤੇ ਉਸ ਦੇ ਪ੍ਰੇਮੀ ਤੇ ਸਾਥੀ ਕੋਚ ਪਿੰਡ ਜੰਡਿਆਲਾ ਨਿਵਾਸੀ ਅਰੁਣਦੀਪ ਸਿੰਘ ਉਰਫ ਅਰੁਣ ਖ਼ਿਲਾਫ਼ ਆਤਮ ਹੱਤਿਆ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਤੋਂ ਮੁਲਜ਼ਮ ਫ਼ਰਾਰ ਹੋ ਗਿਆ ਹੈ। ਅਰੁਣ ਦੀ ਤਲਾਸ਼ ‘ਚ ਪੁਲਿਸ ਨੇ ਦੋ ਟੀਮਾਂ ਬਣਾ ਕੇ ਅਲੱਗ-ਅਲੱਗ ਜਗ੍ਹਾ ‘ਤੇ ਭੇਜੀਆਂ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਲੜਕੀ ਨੇ ਥੁਜਤੁੀ ਕਰਨ ਤੋਂ ਪਹਿਲਾਂ ਦੋਸ਼ੀ ਨਾਲ ਮੋਬਾਈਲ ‘ਤੇ ਗੱਲ ਕੀਤੀ ਸੀ। ਉਨ੍ਹਾਂ ਵਿਚਕਾਰ ਸੁਨੇਹਿਆਂ ਦਾ ਆਦਾਨ-ਪ੍ਰਦਾਨ ਵੀ ਹੋਇਆ। ਜਦੋਂ ਪੁਲਿਸ ਨੇ ਹਰਦੀਪ ਕੌਰ ਦਾ ਮੋਬਾਈਲ ਕਬਜ਼ੇ ‘ਚ ਲਿਆ ਤਾਂ ਉਸ ਦਾ ਸਾਰਾ ਰਿਕਾਰਡ ਗ਼ਾਇਬ ਸੀ। ਅਜਿਹੇ ‘ਚ ਪੁਲਿਸ ਨੇ ਉਸ ਦਾ ਮੋਬਾਈਲ ਫੋਰੈਂਸਿਕ ਜਾਂਚ ਲਈ ਭੇਜਿਆ ਹੈ, ਇਸ ਤੋਂ ਕਈ ਰਾਜ਼ ਖੁੱਲ੍ਹ ਸਕਦੇ ਹਨ।
ਥਾਣਾ ਇੰਚਾਰਜ ਅਜੈਬ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਲੜਕੀ ਦਾ ਫੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ, ਜਿਸ ਤੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕਮਲਜੀਤ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਹਰਦੀਪ ਸਰਕਾਰੀ ਸਕੂਲ ‘ਚ ਫੁੱਟਬਾਲ ਕੋਚ ਸੀ। ਉੱਥੇ ਹੀ ਅਰੁਣਦੀਪ ਵੀ ਕੋਚ ਸੀ ਤੇ ਦੋਵੇਂ ਦੋਸਤ ਸਨ। ਹਰਦੀਪ ਕੌਰ ਕੋਚ ਅਰੁਣਦੀਪ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ