
ਜਲੰਧਰ ਫੋਕਲ ਪੁਆਇੰਟ ਐਕਸਟੈਂਸ਼ਨ ‘ਚ ਦੇਰ ਰਾਤ ਉਸਾਰੀ ਅਧੀਨ ਫੈਕਟਰੀ ‘ਚ ਧਮਾਕੇ ਨਾਲ ਅੱਗੇ ਲੱਗ ਗਈ। ਮੌਕੇ ‘ਤੇ ਚਾਰ ਫਾਇਰ ਬਿ੍ਗੇਡ ਦੀਆਂ ਗੱਡੀਆਂ ਪੁੱਜੀਆਂ ਤੇ ਉਨ੍ਹਾਂ ਘੰਟਿਆਂ ਦੀ ਮਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ। ਰੈਸਕਿਊ ਆਪ੍ਰਰੇਸ਼ਨ ‘ਚ ਕਿਸੇ ਨੂੰ ਫੈਕਟਰੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਨ ਅੱਗ ਲੱਗਣ ਨਾਲ ਹੋਏ ਜਾਨੀ ਨੁਕਸਾਨ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕੀਤੀ। ਪੁਲਿਸ ਮੁਤਾਬਕ ਗੈਸ ਸਿਲੰਡਰ ਨੂੰ ਅੱਗ ਲੱਗੀ ਤਾਂ ਫਾਇਰ ਬਿ੍ਗੇਡ ਮੁਲਾਜ਼ਮਾਂ ਮੁਤਾਬਕ ਟਰਾਂਸਫਾਰਮਰ ਸ਼ਾਰਟ ਸਰਕਟ ਹੋਇਆ।