ਜਲੰਧਰ ਚ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਤੇ ਹੋਈ FIR ਦਰਜ
FIR registered against Bollywood actors Sunny Deol and Randeep Hooda in Jalandhar

ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੀ ਫਿਲਮ ‘ਜਾਟ’ ਦੇ ਖਿਲਾਫ ਪੰਜਾਬ ਵਿੱਚ ਈਸਾਈ ਭਾਈਚਾਰੇ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਜਲੰਧਰ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਵਿੱਚ ਜਾਟ ਫਿਲਮ ਦੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਨਿਰਮਾਤਾ ਨਵੀਨ ਮਾਲੀਨੇਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।
ਹਾਲ ਹੀ ਵਿੱਚ, ਈਸਾਈ ਭਾਈਚਾਰੇ ਦੇ ਆਗੂਆਂ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਹ ਸ਼ਿਕਾਇਤ ਈਸਾਈ ਭਾਈਚਾਰੇ ਦੇ ਨੇਤਾ ਗੋਲਡੀ ਨੇ ਦਿੱਤੀ ਸੀ। ਜਿਸ ਵਿੱਚ ਉਹਨਾਂ ਨੇ ਕਿਹਾ- ਕੁਝ ਦਿਨ ਪਹਿਲਾਂ ਇੱਕ ਫਿਲਮ ਜਾਟ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਉਸ ਫਿਲਮ ਵਿੱਚ, ਅਦਾਕਾਰ ਰਣਦੀਪ ਹੁੱਡਾ ਨੇ ਸਾਡੇ ਯਿਸੂ ਮਸੀਹ ਅਤੇ ਸਾਡੇ ਧਰਮ ਵਿੱਚ ਵਰਤੀਆਂ ਜਾਂਦੀਆਂ ਪਵਿੱਤਰ ਚੀਜ਼ਾਂ ਦਾ ਨਿਰਾਦਰ ਕੀਤਾ। ਰਣਦੀਪ ਹੁੱਡਾ ਚਰਚ ਦੇ ਅੰਦਰ ਪ੍ਰਭੂ ਯਿਸੂ ਮਸੀਹ ਵਾਂਗ ਖੜ੍ਹਾ ਸੀ ਅਤੇ ਸਾਡੇ ਸ਼ਬਦ ਆਮੀਨ ਦਾ ਨਿਰਾਦਰ ਕੀਤਾ ਗਿਆ।
ਜਲੰਧਰ ਪੁਲਿਸ ਨੂੰ ਮਿਲੀ ਸ਼ਿਕਾਇਤ ਅਧਾਰਿਤ ਇਹ ਕਾਰਵਾਈ ਕੀਤੀ ਗਈ। ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਫਿਲਮ ਵਿੱਚ ਦਿੱਤੇ ਗਏ ਕੁਝ ਸੰਵਾਦ ਜਾਂ ਦ੍ਰਿਸ਼ ਧਾਰਮਿਕ ਭਾਵਨਾਵਾਂ ਨੂੰ ਅਪਮਾਨਿਤ ਕਰਦੇ ਹਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।
ਕੌਣ-ਕੌਣ ਨਾਮਜ਼ਦ?
- ਸਨੀ ਦਿਓਲ (ਐਕਟਰ)
- ਰਣਦੀਪ ਹੁੱਡਾ (ਐਕਟਰ)
- ਗੋਪੀ ਚੰਦ (ਡਾਇਰੈਕਟਰ)
- ਨਵੀਨ (ਪ੍ਰੋਡਿਊਸਰ)
ਗੋਲਡੀ ਨੇ ਅੱਗੇ ਕਿਹਾ ਕਿ ਫਿਲਮ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਤੁਹਾਡਾ ਪ੍ਰਭੂ ਯਿਸੂ ਮਸੀਹ ਸੌਂ ਰਿਹਾ ਹੈ ਅਤੇ ਉਹਨਾਂ ਨੇ ਮੈਨੂੰ ਭੇਜਿਆ ਹੈ। ਜਿਸ ਤੋਂ ਬਾਅਦ ਹੁੱਡਾ ਸਾਰਿਆਂ ਨੂੰ ਗੋਲੀ ਮਾਰਨਾ ਸ਼ੁਰੂ ਕਰ ਦਿੰਦਾ ਹੈ। ਅਜਿਹੀ ਸਥਿਤੀ ਵਿੱਚ, ਜੋ ਲੋਕ ਮਸੀਹ ਵਿਰੋਧੀ ਹਨ, ਉਹ ਅਜਿਹੀਆਂ ਫਿਲਮਾਂ ਦੇਖਣ ਤੋਂ ਬਾਅਦ ਸਾਡੇ ਚਰਚਾਂ ‘ਤੇ ਹਮਲਾ ਕਰਨਗੇ।