ਜਲੰਧਰ ‘ਚ ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ‘ਤੇ ਚੜ੍ਹਾਈ ਬੋਲੈਰੋ, 5 ਜ਼ਖਮੀ,ਔਰਤਾਂ ਵੀ ਸ਼ਾਮਲ, ਮੋਗਾ ‘ਚ ਗੋਲੀ ਚੱਲੀ

ਪੰਜਾਬ ਬੰਦ ਦੌਰਾਨ ਜਲੰਧਰ ਦੇ ਕਪੂਰਥਲਾ ਚੌਕ ‘ਤੇ ਧਰਨਾ ਦੇ ਰਹੇ ਲੋਕਾਂ ‘ਤੇ ਇਕ ਬੋਲੈਰੋ ਕਾਰ ਚੜ੍ਹ ਗਈ। ਇੰਨਾ ਹੀ ਨਹੀਂ, ਉਸ ਨੇ ਉੱਥੇ ਲਗਾਏ ਗਏ ਤੰਬੂ ਨੂੰ ਵੀ ਪਾੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ‘ਚ ਚਾਰ ਤੋਂ ਪੰਜ ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ।
ਇਸ ਤੋਂ ਪਹਿਲਾਂ ਮੋਗਾ ਵਿੱਚ ਗੋਲੀ ਚੱਲੀ ਸੀ। ਕੋਟ ਈਸੇ ਖਾਂ ਵਿਖੇ ਪ੍ਰਦਰਸ਼ਨਕਾਰੀ ਦੁਕਾਨ ਬੰਦ ਕਰਵਾਉਣ ਗਏ। ਇੱਥੇ ਉਸ ਦੀ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਨਾਲ ਬਹਿਸ ਹੋ ਗਈ। ਇਸ ਦੌਰਾਨ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਇੱਕ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਿਆ। ਜਿਸ ਨਾਲ ਉਹ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ।
ਇਸਾਈ ਭਾਈਚਾਰੇ ਨੇ ਪੰਜਾਬ ਬੰਦ ਦੀ ਕਾਲ ਦਿਤੀ ਗਈ ਸੀ। ਇਸੇ ਦੇ ਮੱਦੇਨਜ਼ਰ ਜਲੰਧਰ ਵਿਚ ਵੀ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਮਕਸੂਦਾਂ, ਵਰਕਸ਼ਾਪ ਚੌਕ, ਪਟੇਲ ਚੌਕ ਆਦਿ ਨੇੜਲੀਆਂ ਦੁਕਾਨਾਂ ਬੰਦ ਰਹੀਆਂ।
ਰਾਮਾ ਮੰਡੀ ਚੌਕ ਵਿਚ ਵੀ ਬੰਦ ਦੇ ਮੱਦੇਨਜ਼ਰ ਜਾਮ ਲੱਗਿਆ ਹੋਇਆ ਸੀ ਪਰ ਇਸੇ ਵਿਚਾਲੇ ਧਰਨਕਾਰੀਆਂ ਤੇ ਆਮ ਲੋਕਾਂ ਵਿਚ ਲੰਘਣ ਨੂੰ ਲੈ ਕੇ ਤਿੱਖੀ ਬਹਿਸ ਹੋਈ। ਰਾਹਗੀਰਾਂ ਦਾ ਕਹਿਣਾ ਸੀ ਕਿ ਉਹ ਬੰਦ ਸਮਰਥਨ ਕਰਦੇ ਹਨ ਪਰ ਉਨ੍ਹਾਂ ਨੂੰ ਲੰਘਣ ਤਾਂ ਦਿੱਤਾ ਜਾਵੇ।