Jalandhar

ਜਲੰਧਰ ‘ਚ ਬੰਬ ਮਿਲਣ ਨਾਲ ਮੱਚਿਆ ਹੜ੍ਹਕਮ , ਮੌਕੇ ਤੇ ਪੁੱਜੇ ਅਧਿਕਾਰੀ ਤੇ ਭਾਰੀ ਫੋਰਸ, ਫਿਰ….

Flood caused by finding bomb in Jalandhar, officials and heavy force reached the spot, then...

ਜਲੰਧਰ ਦੇ ਪਿੰਡ ਜੌਲਾ ਨਜ਼ਦੀਕ ਇਕ ਬੈਗ ‘ਚ ਬੰਬ ਮਿਲਣ ਦੀ ਖਬਰ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਅਸਲ ‘ਚ ਮੌਕਾ ਸੀ ਪੁਲਿਸ ਦੀ ਮੌਕ ਡਰਿੱਲ ਦਾ।  ਦਿਹਾਤੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਹੁਸ਼ਿਆਰਪੁਰ ਰਾਮਾ-ਮੰਡੀ ਰੋਡ ਤੇ ਪੈਂਦੇ ਪਿੰਡ ਜੌਲਾ ਨਜ਼ਦੀਕ ਮੌਕ ਡ੍ਰਿਲ ਕੀਤੀ ਗਈ। ਮੌਕੇ ‘ਤੇ ਐਸਐਸਪੀ ਦਿਹਾਤੀ ਡਾ. ਅੰਕੁਰ ਗੁਪਤਾ, ਡੀਐਸਪੀ ਆਦਮਪੁਰ ਸੁਮਿਤ ਸੂਦ ਅਤੇ ਥਾਣਾ ਪਤਾਰਾ ਦੇ ਐਸਐਚਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਪੂਰੀ ਟੀਮ, ਬੰਬ ਸਕੁਐਡ, ਐਂਟੀਸੈਬੋਟੇਜ ਟੀਮ ਤੇ ਹੋਰ ਟੀਮਾਂ ਮੌਕੇ ‘ਤੇ ਪਹੁੰਚੀਆਂ। ਦਰਅਸਲ ਜਲੰਧਰ ਦਿਹਾਤੀ ਪੁਲਿਸ ਦੀ ਮੌਕ ਡ੍ਰਿਲ ਦੌਰਾਨ ਰਾਮਾ-ਮੰਡੀ ਹੁਸ਼ਿਆਰਪੁਰ ਰੋਡ ‘ਤੇ ਪੈਂਦੇ ਨਿਰਮਲ ਕੁਟੀਆ ਜੌਹਲਾਂ ਵਾਲੇ ਸੰਤਾਂ ਦੇ ਬਣੇ ਗੇਟ ਤੋਂ ਪਤਾਰਾ ਰੋਡ ‘ਤੇ ਕੁਝ ਹੀ ਦੂਰੀ ‘ਤੇ ਜਦ ਲੋਕਾਂ ਨੇ ਪੁਲਿਸ ਦੀ ਛਾਉਣੀ ਲੱਗੀ ਦੇਖੀ ਤਾਂ ਲੋਕਾਂ ‘ਚ ਸਹਿਮ ਦਾ ਮਾਹੌਲ ਬਣ ਗਿਆ।

ਇਸ ਮੌਕੇ ਡ੍ਰਿਲ ਦੌਰਾਨ ਪੁਲਿਸ ਟੀਮ ਨੇ ਨਜ਼ਦੀਕੀ ਖੇਤਾਂ ‘ਚੋਂ ਇਕ ਬੈਗ ਬਰਾਮਦ ਕੀਤਾ, ਜਿਸ ਵਿਚ ਬੰਬ ਰੱਖਿਆ ਹੋਇਆ ਸੀ। ਇਸ ਦੌਰਾਨ ਵਿਸ਼ੇਸ਼ ਗੱਲ ਇਹ ਰਹੀ ਕਿ ਬੰਬ ਸਕੁਐਡ ਵੱਲੋਂ ਰੋਬੋਟ ਦਾ ਇਸਤੇਮਾਲ ਕੀਤਾ ਗਿਆ। ਬੰਬ ਰੋਕੂ ਦਸਤੇ ਦੀ ਮੁਲਾਜ਼ਮਾਂ ਨੇ ਰੋਬੋਟ ਦੀ ਸਹਾਇਤਾ ਨਾਲ ਖੇਤਾਂ ‘ਚ ਲੱਗੀ ਮੋਟਰ ਤੋਂ ਬੰਬ ਹੋਣ ਵਾਲਾ ਸ਼ੱਕੀ ਬੈਗ ਚੁੱਕਿਆ ਤੇ ਗੱਡੀ ‘ਚ ਰੱਖਿਆ ਜਿਸ ਤੋਂ ਬਾਅਦ ਬੰਬ ਰੋਕੂ ਦਸਤੇ ਦੇ ਮੁਲਾਜ਼ਮਾਂ ਨੂੰ ਬੈਗ ‘ਤੇ ਮਿੱਟੀ ਨਾਲ ਭਰੇ ਬੋਰੇ ਟਕਾਏ ਅਤੇ ਗੱਡੀ ਨੂੰ ਦੂਰ ਬੰਬ ਨਕਾਰਾ ਕਰਨ ਲਈ ਭੇਜ ਦਿੱਤਾ ਗਿਆ।

Back to top button