
ਫਿਲੌਰ ਦੇ ਨਜ਼ਦੀਕ ਪਿੰਡ ਨਗਰ ਵਿਖੇ ਇੱਕ ਮਨੀ ਚੈਂਜਰ ਦੀ ਦੁਕਾਨ (ਕੱਟੜ ਇਟਰਪ੍ਰਆਈਜਜ) ਤੇ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੁਕਾਨਦਾਰ ਉੱਪਰ ਫਾਇਰ ਵੀ ਕੀਤਾ ਪਰ ਦੁਕਾਨਦਾਰ ਨੇ ਦਲੇਰੀ ਦਿਖਾਉਂਦੇ ਹੋਏ ਲੁਟੇਰਿਆਂ ਦਾ ਸਾਹਮਣਾ ਕੀਤਾ। ਜਿਸ ਦੇ ਚੱਲਦੇ ਲੁਟੇਰਿਆਂ ਨੂੰ ਵੇਰੰਗ ਭੱਜਣਾ ਪਿਆ।