
ਜੰਡੂਸਿੰਘਾ ਨਜ਼ਦੀਕ ਪੈਂਦੇ ਪਿੰਡ ਕੰਗਣੀਵਾਲ ‘ਚ ਰਹਿਣ ਵਾਲੇ ਮਿਸਲ ਸ਼ਹੀਦਾਂ ਤਰਨਾ ਦਲ ਦੇ 50 ਸਾਲਾ ਮੁਖੀ ਜਥੇਦਾਰ ਸੌਦਾਗਰ ਸਿੰਘ ਗੋਲ਼ੀ ਲੱਗਣ ਕਾਰਨ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਸਿਰ ‘ਚ ਲੱਗੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੌਹਲ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਆਪੇ੍ਸ਼ਨ ਕਰ ਕੇ ਗੋਲ਼ੀ ਸਿਰ ‘ਚੋਂ ਕੱਢ ਦਿੱਤੀ ਗਈ ਹੈ ਪਰ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਥਾਣਾ ਪਤਾਰਾ ਦੇ ਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਘਟਣਾ ਉਸ ਸਮੇਂ ਵਾਪਰੀ ਜਦੋਂ ਜਥੇਦਾਰ ਸੌਦਾਗਰ ਸਿੰਘ ਆਪਣੀ 32 ਬੋਰ ਦੀ ਰਿਵਾਲਵਰ ਸਾਫ ਕਰ ਰਹੇ ਸਨ ਤਾਂ ਅਚਾਨਕ ਗੋਲ਼ੀ ਲੱਗਣ ਕਾਰਨ ਉਨ੍ਹਾਂ ਦੇ ਸਿਰ ਵਿਚ ਜਾ ਲੱਗੀ। ਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਬਾਕੀ ਦੀ ਕਾਰਵਾਈ ਜਥੇਦਾਰ ਸੌਦਾਗਰ ਸਿੰਘ ਦੇ ਠੀਕ ਹੋਣ ‘ਤੇ ਕੀਤੀ ਜਾਵੇਗੀ।