Jalandhar

ਜਲੰਧਰ ‘ਚ ਰਿੰਕੂ ‘ਤੇ ਅੰਗੁਰਾਲ ਦਾ ਰੋਡ-ਸ਼ੋਅ, ਸ਼ਕਤੀ ਪ੍ਰਦਰਸ਼ਨ, ‘ਆਪ’ ਵਰਕਰਾਂ ਵਲੋਂ ਵਿਰੋਧ

BJP's power show in the city to welcome the defectors, protest by 'AAP' workers

ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਦੇ ਭਾਜਪਾ ‘ਚ ਸ਼ਾਮਲ ਹੋਣ ਕਰ ਕੇ ਸਵਾਗਤ ਲਈ ਕੱਢੇ ਗਏ ਰੋਡ ਸ਼ੋਅ ‘ਚ ਵਰਕਰਾਂ ‘ਚ ਕਾਫ਼ੀ ਜੋਸ਼ ਦਿਖਾਈ ਦਿੱਤਾ। ਸਵਾਗਤ ਦੇ ਬਹਾਨੇ ਭਾਜਪਾ ਨੇ ਸ਼ਕਤੀ ਪ੍ਰਦਰਸ਼ਨ ਕਰ ਕੇ ਵਰਕਰਾਂ ‘ਚ ਉਤਸ਼ਾਹ ਭਰ ਦਿੱਤਾ ਹੈ।

ਭਾਜਪਾ ਦਾ ਰੋਡ ਸ਼ੋਅ ਵਰਕਸ਼ਾਪ ਚੌਕ ਤੋਂ ਵਾਇਆ ਭਗਵਾਨ ਵਾਲਮੀਕਿ ਚੌਕ ਹੁੰਦੇ ਹੋਏ ਡਾ. ਬੀਆਰ ਅੰਬੇਡਕਰ ਚੌਕ ‘ਚ ਖ਼ਤਮ ਹੋਇਆ। ਰੋਡ ਸ਼ੋਅ ਸ਼ੁਰੂ ਹੁੰਦਿਆਂ ਹੀ ਅੰਦਾਜ਼ਾ ਲੱਗ ਗਿਆ ਸੀ ਕਿ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਭਾਜਪਾ ‘ਚ ਸ਼ਾਮਲ ਕਰਨ ਦਾ ਮਾਸਟਰ ਸਟੋ੍ਕ ਕਾਮਯਾਬ ਨਜ਼ਰ ਆ ਰਿਹਾ ਹੈ। ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਤੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਕੇਡੀ ਭੰਡਾਰੀ ਨਾਲ ਖੁੱਲ੍ਹੇ ਵਾਹਨ ‘ਚ ਸਵਾਰ ਹੋ ਕੇ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਦੇ ਸਵਾਗਤ ‘ਚ ਭਾਰੀ ਗਿਣਤੀ ‘ਚ ਭਾਜਪਾ ਦੇ ਵਰਕਰ ਜੁੱਟੇ ਹੋਏ ਸਨ ਤੇ ਰੋਡ ਸ਼ੋਅ ਦਾ ਕਈ ਜਗ੍ਹਾ ‘ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਵਾਹਨ ‘ਤੇ ਅਮਿਤ ਤਨੇਜਾ ਵੀ ਸਨ, ਜਿਨ੍ਹਾਂ ਨੇ ਸ਼ੀਤਲ ਅੰਗੁਰਾਲ ਨੂੰ ਭਾਜਪਾ ‘ਚ ਲਿਆਉਣ ‘ਚ ਅਹਿਮ ਭੂਮਿਕਾ ਨਿਭਾਈ।

ਸ਼ੋਅ ਦੌਰਾਨ ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਤੇ ਸੁਸ਼ੀਲ ਰਿੰਕੂ ਦੇ ਕਰੀਬੀ ਅਭਿ ਲੌਚ ਵਰਕਰਾਂ ‘ਚ ਜੋਸ਼ ਭਰਦੇ ਰਹੇ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ, ਸਾਬਕਾ ਮੰਤਰੀ ਮਨੋਰੰਜਨ ਕਾਲੀਆ ਹੋਰ ਸ਼ਹਿਰਾਂ ‘ਚ ਪਾਰਟੀ ਦੇ ਕੰਮਾਂ ‘ਚ ਬਿਜ਼ੀ ਹੋਣ ਕਰ ਕੇ ਸ਼ਾਮਲ ਨਹੀਂ ਹੋ ਸਕੇ ਪਰ ਸਾਬਕਾ ਵਿਧਾਇਕ ਅਵਿਨਾਸ਼ ਚੰਦਰ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਅਮਰਜੀਤ ਸਿੰਘ ਅਮਰੀ, ਰਾਬਿਨ ਸਾਂਪਲਾ, ਮਹਿਲਾ ਮੋਰਚਾ ਪ੍ਰਧਾਨ ਆਰਤੀ ਰਾਜਪੂਤ, ਯੁਵਾ ਮੋਰਚਾ ਪ੍ਰਧਾਨ ਪੰਕਜ ਜੁਲਕਾ ਮੌਜੂਦ ਰਹੇ। ਇਸ ਮੌਕੇ ਸੁਸ਼ੀਲ ਰਿੰਕੂ ਨੇ ਕਿਹਾ ਕਿ ਜਲੰਧਰ ‘ਚ ਭਿ੍ਸ਼ਟਾਚਾਰ, ਗੁੰਡਾਗਰਦੀ, ਨਸ਼ਾਖੋਰੀ ਦਾ ਹਨੇਰਾ ਹਟੇਗਾ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਦਾ ਕਮਲ ਖਿੜੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਗਰੀਬ, ਦਲਿਤ, ਸਮਾਜ ਦੇ ਹਰ ਵਰਗ ਨੂੰ ਪਹਿਲ ਦਿੱਤੀ ਹੈ। ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਸਵਾਗਤ ਲਈ ਰੋਡ ਸ਼ੋਅ ਦੀ ਤਿਆਰੀ ‘ਚ ਕੁਝ ਘੰਟੇ ਦਾ ਸਮਾਂ ਮਿਲਿਆ ਪਰ ਹਜ਼ਾਰਾਂ ਵਰਕਰਾਂ ਦਾ ਆਉਣਾ ਸਾਬਤ ਕਰਦਾ ਹੈ ਕਿ ਜਲੰਧਰ ‘ਚ ਆਉਣ ਵਾਲੇ ਸਮੇਂ ‘ਚ ਕਮਲ ਖਿੜਨ ਵਾਲਾ ਹੈ।

 

ਰੋਡ ਸ਼ੋਅ ਦੌਰਾਨ ‘ਆਪ’ ਵਰਕਰਾਂ ਦਾ ਪ੍ਰਦਰਸ਼ਨ

ਉੱਧਰ, ਰਿੰਕੂ ਅਤੇ ਸ਼ੀਤਲ ਦੇ ਰੋਡ ਸ਼ੋਅ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸ੍ਰੀ ਵਾਲਮੀਕੀ ਚੌਕ (ਜਯੋਤੀ ਚੌਕ) ਵਿਖੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਪੁਲਿਸ ਪਹਿਲਾਂ ਹੀ ਪੂਰੀ ਤਰ੍ਹਾਂ ਨਾਲ ਚੌਕਸ ਸੀ। ਇਸ ਲਈ ਰੋਡਸ਼ੋਅ ਦੇ ਪੂਰੇ ਰੂਟ ਤੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਤਾਂ ਜੋ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਕੋਈ ਝੜਪ ਨਾ ਹੋ ਸਕੇ।

Related Articles

Back to top button