Punjab
ਜਲੰਧਰ ‘ਚ ਵੱਡੇ ਅਕਾਲੀ ਨੇਤਾ ਨਜਦੀਕੀ ਬਿਲਡਰ ਵਲੋਂ ਨਾਜਾਇਜ਼ ਤੌਰ ‘ਤੇ ਬਣਾਏ ਗੋਦਾਮ, ਦੁਕਾਨਾਂ ਤੇ ਮਕਾਨ ਸੀਲ
ਜਲੰਧਰ 'ਚ ਵੱਡੇ ਅਕਾਲੀ ਨੇਤਾ ਨਜਦੀਕੀ ਬਿਲਡਰ ਵਲੋਂ ਨਾਜਾਇਜ਼ ਤੌਰ 'ਤੇ ਬਣਾਏ ਗੋਦਾਮ, ਦੁਕਾਨਾਂ ਤੇ ਮਕਾਨ ਸੀਲ

ਜਲੰਧਰ ‘ਚ ਵੱਡੇ ਅਕਾਲੀ ਨੇਤਾ ਨਜਦੀਕੀ ਬਿਲਡਰ ਵਲੋਂ ਨਾਜਾਇਜ਼ ਤੌਰ ‘ਤੇ ਬਣਾਏ ਗੋਦਾਮ, ਦੁਕਾਨਾਂ ਤੇ ਮਕਾਨ ਸੀਲ
ਜਲੰਧਰ ਦੇ ਖਾਂਬੜਾ ਮੇਨ ਰੋਡ ‘ਤੇ ਸਥਿਤ ਮੈਡੀਸਿਟੀ ਨੇੜੇ ਸੋਮਵਾਰ ਸਵੇਰੇ ਨਗਰ ਨਿਗਮ ਦੀ ਟੀਮ ਨੇ ਵੱਡੀ ਕਾਰਵਾਈ ਕੀਤੀ ਹੈ। ਟੀਮ ਵੱਲੋਂ ਇੱਥੇ ਗੈਰ-ਕਾਨੂੰਨੀ ਢੰਗ ਨਾਲ ਬਣਾਏ ਗਏ ਇੱਕ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਗਰ ਨਿਗਮ ਨੇ ਸ਼ਹਿਰ ਦੇ ਮੱਧ ਵਿੱਚ ਮਿੱਠਾਪੁਰ ਰੋਡ ’ਤੇ ਸਥਿਤ ਕੁੱਕੀ ਢਾਬੇ ਦੇ ਕੋਲ ਇੱਕ ਮੋਬਾਈਲ ਫੋਨ ਦੀ ਦੁਕਾਨ ਨੂੰ ਵੀ ਸੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸੁਧਾਮਾ ਵਿਹਾਰ ਵਿੱਚ ਇੱਕ ਅਕਾਲੀ ਆਗੂ ਦੇ ਨਜ਼ਦੀਕੀ ਇੱਕ ਬਿਲਡਰ ਵੱਲੋਂ ਬਣਾਏ 4 ਘਰਾਂ ਨੂੰ ਨਗਰ ਨਿਗਮ ਨੇ ਸੀਲ ਕਰ ਦਿੱਤਾ ਹੈ।