ਜਲੰਧਰ ‘ਚ ਹਿਮਾਚਲ ਦੀ ਕੁੜੀ ਨਾਲ ਨੇਪਾਲੀ ਨੌਜਵਾਨ ਨੇ ਕੀਤਾ ਬਲਾਤਕਾਰ
A Nepali youth raped a Himachal girl in Jalandhar
ਜਲੰਧਰ ‘ਚ ਨੇਪਾਲੀ ਨੌਜਵਾਨ ਨੇ ਹਿਮਾਚਲ ਦੀ ਰਹਿਣ ਵਾਲੀ ਲੜਕੀ ਨਾਲ ਬਲਾਤਕਾਰ ਕੀਤਾ। ਪੀੜਤ ਪਰਿਵਾਰ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਿਆ, ਜਦੋਂ ਉਕਤ ਲੜਕੀ ਗਰਭਵਤੀ ਹੋ ਗਈ। ਇਸ ਮਾਮਲੇ ਵਿੱਚ ਥਾਣਾ ਰਾਮਾਮੰਡੀ ਦੀ ਪੁਲਿਸ ਨੇ ਬੀ.ਐਨ.ਐਸ. ਦੀ ਧਾਰਾ 64, 351 (1) ਦੇ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਰਾਮਾਮੰਡੀ ਦੀ ਪੁਲਿਸ ਨੇ ਦੋਸ਼ੀ ਜਮੀਲ ਖਾਨ ਪਠਾਨ ਪੁੱਤਰ ਮੁਹੰਮਦ ਇਬਰਾਹੀਮ ਪਠਾਨ ਵਾਸੀ ਨੇਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਦੋਂ ਪੀੜਤ ਲੜਕੀ ਦੀ ਮਾਂ ਨੇ ਆਪਣੀ ਧੀ ਵਿਚ ਕੁਝ ਬਦਲਾਅ ਦੇਖਿਆ ਤਾਂ ਉਸ ਨੇ ਆਪਣੀ ਲੜਕੀ ਦੀ ਜਾਂਚ ਕਰਵਾਈ। ਚੈਕਅੱਪ ਦੌਰਾਨ ਪਤਾ ਲੱਗਿਆ ਕਿ ਉਸ ਦੀ ਲੜਕੀ 5 ਮਹੀਨੇ ਦੀ ਗਰਭਵਤੀ ਸੀ। ਜਿਸ ਤੋਂ ਬਾਅਦ ਪੀੜਤਾ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਇਸ ਤੋਂ ਬਾਅਦ ਮਾਂ ਪੀੜਤਾ ਦੇ ਨਾਲ ਰਾਮਾਮੰਡੀ ਥਾਣੇ ਦੀ ਨੰਗਲ ਸ਼ਾਮਾ ਚੌਕੀ ਪਹੁੰਚੀ ਅਤੇ ਲਿਖਤੀ ਸ਼ਿਕਾਇਤ ਦਿੱਤੀ।
ਜਾਂਚ ਅਧਿਕਾਰੀ ਮਹਿਲਾ ਸਬ-ਇੰਸਪੈਕਟਰ ਪਰਮਿੰਦਰ ਕੌਰ ਨੇ ਬਿਆਨ ਦਰਜ ਕਰਕੇ ਤੁਰੰਤ ਐਫਆਈਆਰ ਦਰਜ ਕੀਤੀ ਅਤੇ ਫਿਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।